Trending:
ਸੈਲੀਬ੍ਰੇਟੀ ਪਤੀ ਦੀ ਵੀ ਆਪਣੀ ਪਤਨੀ ਅੱਗੇ ਹੋ ਜਾਂਦੀ ਹੈ ਬੋਲਤੀ ਬੰਦ, ਦੇਖੋ ਕਿਵੇਂ ਨਵੇਂ ਵਿਆਹੀ ਸੁਗੰਧਾ ਮਿਸ਼ਰਾ ਕਰਵਾ ਰਹੀ ਹੈ ਪਤੀ ਦੇਵ ਤੋਂ ਕੰਮ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਮਜ਼ੇਦਾਰ ਵੀਡੀਓ
ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਵੇ ਉਹ ਵੀ ਪਛਤਾਵੇ ਤੇ ਜੋ ਨਾ ਖਾਵੇ ਉਹ ਵੀ। ਵਿਆਹ ਦਾ ਲੱਡੂ ਹਰ ਕਿਸੇ ਨੂੰ ਤੰਗ ਕਰਦਾ ਹੈ। ਹਾਲ ਹੀ ‘ਚ ਕਾਮੇਡੀ ਜਗਤ ਦੇ ਦੋ ਨਾਮੀ ਕਲਾਕਾਰ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਸਲੇ ਵਿਆਹ ਦੇ ਬੰਧਨ ਬੱਝ ਗਏ ਨੇ। ਦੋਵਾਂ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਛਾਈਆਂ ਹੋਈਆਂ ਨੇ। ਵਿਆਹ ਤੋਂ ਬਾਅਦ ਇਹ ਨਵਾਂ ਜੋੜਾ ਆਪਣੀ ਨਵੀਆਂ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ।
image source-instagram
ਹੋਰ ਪੜ੍ਹੋ : ਸਿੰਗਾ ਦਾ ਨਵਾਂ ਗੀਤ ‘DIL SAMBH LAI’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
image source-instagram
ਡਾ.ਸੰਕੇਤ ਭੋਸਲੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵਿਆਹ ਤੋਂ ਬਾਅਦ ਸ਼ੁਰੂ ਹੋਈ ਲਾਈਫ ਨੂੰ ਲੈ ਕੇ ਵੀਡੀਓ ਬਣਾਈ ਹੈ। ਦੋਵੇਂ ਪਤੀ-ਪਤਨੀ ਦਾ ਇਹ ਮਜ਼ੇਦਾਰ ਵੀਡੀਓ ਪ੍ਰਸ਼ੰਸਕਾਂ ਤੇ ਕਲਾਕਾਰਾਂ ਨੂੰ ਵੀ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਕਮੈਂਟ ਕਰਕੇ ਦੋਵਾਂ ਦੇ ਲਈ ਹਾਸੇ-ਮਜ਼ਾਕ ਵਾਲੀ ਪ੍ਰਤੀਕਿਰਿਆ ਦੇ ਰਹੇ ਨੇ।
image source-instagram
ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਸੁਗੰਧਾ ਮਿਸ਼ਰਾ ਆਪਣੇ ਪਤੀ ਦੇਵ ਨੂੰ ਖੁਦ ਹੀ ਉੱਠ ਕੇ ਚਾਹ ਬਨਾਉਣ ਨੂੰ ਕਹਿ ਰਹੀ ਹੈ। ਇਹ ਵੀਡੀਓ ਦੋਵਾਂ ਨੇ ਮਸਤੀ ਲਈ ਬਣਾਈ ਹੈ। ਦੋਵੇਂ ਆਪਣੀ ਨਵੀਂ ਸ਼ੁਰੂ ਹੋਈ ਮੈਰਿਡ ਲਾਈਵ ਨੂੰ ਖੂਬ ਇਨਜੁਆਏ ਕਰ ਰਹੇ ਨੇ। ਦੱਸ ਦਈਏ ਦੋਵਾਂ ਦਾ ਵਿਆਹ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਹੋਇਆ ਸੀ।
View this post on Instagram