ਲੋਪੋਕੇ ਭਰਾਵਾਂ ਦੇ ਨਵੇਂ ਗੀਤ 'ਸਾਂਵਲੀ' ਨੂੰ ਲੋਕਾਂ ਦਾ ਮਿਲ ਰਿਹਾ ਹੈ ਭਰਵਾਂ ਹੁੰਗਾਰਾ 

Written by  Rupinder Kaler   |  July 26th 2019 11:50 AM  |  Updated: July 26th 2019 11:52 AM

ਲੋਪੋਕੇ ਭਰਾਵਾਂ ਦੇ ਨਵੇਂ ਗੀਤ 'ਸਾਂਵਲੀ' ਨੂੰ ਲੋਕਾਂ ਦਾ ਮਿਲ ਰਿਹਾ ਹੈ ਭਰਵਾਂ ਹੁੰਗਾਰਾ 

ਪੰਜਾਬੀ ਸੰਗੀਤਕ ਜੋੜੀ ਲੋਪੋਕੇ ਭਰਾਵਾਂ ਦਾ ਨਵਾਂ ਗੀਤ 'ਸਾਂਵਲੀ' ਰਿਲੀਜ਼ ਹੋ ਗਿਆ ਹੈ । ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਗਾਣੇ ਦੇ ਬੋਲ ਨਿਸ਼ਾਨ ਹੰਸ ਨੇ ਲਿਖੇ ਹਨ । ਗਾਣੇ ਦਾ ਮਿਊਜ਼ਿਕ ਆਰ ਬੀ ਨੇ ਤਿਆਰ ਕੀਤਾ ਹੈ । ਇਸ ਗੀਤ ਵਿੱਚ ਫੀਮੇਲ ਆਰਟਿਸਟ ਲਵ ਗਿੱਲ ਨੂੰ ਫੀਚਰ ਕੀਤਾ ਗਿਆ ਹੈ, ਵੀਡੀਓ Lens Nation Media Films ਨੇ ਤਿਆਰ ਕੀਤੀ ਹੈ ।

https://www.instagram.com/p/B0VvAWOF5b7/

ਗਾਣੇ ਨੂੰ ਹੈਪੀ ਸਿੰਘ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ ।ਲੋਪੋਕੇ ਭਰਾਵਾਂ ਦੇ 'ਸਾਂਵਲੀ' ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਤੇ ਦਿਖਾਇਆ ਜਾ ਰਿਹਾ ਹੈ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਲੋਪੋਕੇ ਭਰਾਵਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਜਿੰਨਾਂ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੇ ਕਾਫੀ ਪਿਆਰ ਦਿੱਤਾ ਹੈ । ਇਸ ਨਵੇਂ ਗਾਣੇ ਨੂੰ ਵੀ ਕਾਫੀ ਲੋਕ ਪਸੰਦ ਤੇ ਸ਼ੇਅਰ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network