ਰੱਖੜੀ ਦੇ ਤਿਉਹਾਰ ’ਤੇ ਖੂਬ ਵਾਇਰਲ ਹੋ ਰਿਹਾ ਹੈ ਸਪਨਾ ਚੌਧਰੀ ਦਾ ਇਹ ਵੀਡੀਓ

Written by  Rupinder Kaler   |  August 03rd 2020 08:35 AM  |  Updated: August 03rd 2020 08:35 AM

ਰੱਖੜੀ ਦੇ ਤਿਉਹਾਰ ’ਤੇ ਖੂਬ ਵਾਇਰਲ ਹੋ ਰਿਹਾ ਹੈ ਸਪਨਾ ਚੌਧਰੀ ਦਾ ਇਹ ਵੀਡੀਓ

ਕੋਰੋਨਾ ਕਾਲ ਦੇ ਚਲਦੇ ਰੱਖੜੀ ਦੇ ਤਿਉਹਾਰ ਦੀ ਧੂਮ ਦੇਖਣ ਨੂੰ ਮਿਲ ਰਹੀ ਹੈ । ਸੋਸ਼ਲ ਮੀਡੀਆ ਤੇ ਰੱਖੜੀ ਨਾਲ ਸਬੰਧਿਤ ਗਾਣੇ ਖੂਬ ਵਾਇਰਲ ਹੋ ਰਹੇ ਹਨ । ਇਸ ਸਭ ਦੇ ਚਲਦੇ ਸਪਨਾ ਚੌਧਰੀ ਦੀ ਇੱਕ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਸਪਨਾ ਚੌਧਰੀ ਰੱਖੜੀ ਦਾ ਤਿਉਹਾਰ ਮਨਾਉਦੀ ਨਜ਼ਰ ਆ ਰਹੀ ਹੈ ।ਵੀਡੀਓ ਵਿੱਚ ਸਪਨਾ ਆਪਣੇ ਭਰਾ ਨੂੰ ਰੱਖੜੀ ਬੰਨ ਰਹੀ ਹੈ । ਇਸ ਵੀਡੀਓ ਨੂੰ ਸਪਨਾ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CDUGKLRl488/

ਦਰਅਸਲ ਇਹ ਵੀਡੀਓ ਪਿਛਲੇ ਸਾਲ ਹੈ । ਜਦੋਂ ਸਪਨਾ ਆਪਣੇ ਭਰਾ ਨੂੰ ਰੱਖੜੀ ਬੰਨਣ ਲਈ ਹਰਿਆਣਾ ਵਿੱਚ ਗਈ ਹੋਈ ਸੀ । ਇਸ ਮੌਕੇ ਲੋਕਾਂ ਦੀ ਭੀੜ ਜੁਟ ਗਈ ਸੀ । ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਪਨਾ ਆਪਣੇ ਭਰਾ ਦੀ ਆਰਤੀ ਉਤਾਰ ਰਹੀ ਹੈ । ਆਰਤੀ ਉਤਾਰਨ ਤੋਂ ਬਾਅਦ ਸਪਨਾ ਆਪਣੇ ਭਰਾ ਦਾ ਤਿਲਕ ਕਰਦੀ ਹੈ । ਇਸ ਤੋਂਂ ਬਾਅਦ ਉਸ ਵੱਲੋਂ ਰੱਖੜੀ ਬੰਨੀ ਜਾਂਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network