ਅਫਸਾਨਾ ਖ਼ਾਨ ਦੀ ਰਿਸੈਪਸ਼ਨ ਪਾਰਟੀ ‘ਚ ਸਪਨਾ ਚੌਧਰੀ ਨੇ ਵੀ ਖੂਬ ਕੀਤਾ ਡਾਂਸ, ਗਾਇਕਾ ਨੇ ਵੀਡੀਓ ਕੀਤਾ ਸਾਂਝਾ

written by Shaminder | February 26, 2022

ਅਫਸਾਨਾ ਖਾਨ (Afsana Khan) ਨੇ ਵਿਆਹ ਤੋਂ ਬਾਅਦ ਰਿਸੈਪਸ਼ਨ ਪਾਰਟੀ (reception party) ਰੱਖੀ । ਇਸ ਰਿਸੈਪਸ਼ਨ ਪਾਰਟੀ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਤੇ ਨਵ-ਵਿਆਹੀ ਜੋੜੀ ਨੂੰ ਵਧਾਈ ਦਿੱਤੀ । ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਵੀਡੀਓਜ਼ ਸ਼ੇਅਰ ਕੀਤੇ ਹਨ । ਜਿਸ ‘ਚ ਅਫਸਾਨਾ ਖਾਨ ਇੱਕ ਵੀਡੀਓ ‘ਚ ਹਰਿਆਣਾ ਦੀ ਸਨਸਨੀ ਸਪਨਾ ਚੌਧਰੀ ਦੇ ਨਾਲ ਡਾਂਸ ‘ਚ ਹੱਥ ਅਜ਼ਮਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਸਪਨਾ ਚੌਧਰੀ ਵੀ ਖੂਬ ਡਾਂਸ ਕਰ ਰਹੀ ਹੈ ਅਤੇ ਸਾਜ਼ ਨੂੰ ਡਾਂਸ ਲਈ ਹੱਥ ਫੜ ਕੇ ਲਿਆਉਂਦੀ ਹੈ ।

afsana khan and saajz latest pics from badal village

ਹੋਰ ਪੜ੍ਹੋ : ਘਰ ‘ਚ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਕੇ ਖੁਦ ਨੂੰ ਰੱਖੋ ਫਿੱਟ

ਅਫਸਾਨਾ ਖਾਨ ਨੇ ਇਸ ਤੋਂ ਇਲਾਵਾ ਵੀ ਹੋਰ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਲਖਵਿੰਦਰ ਵਡਾਲੀ ਅਫਸਾਨਾ ਨੂੰ ਵਧਾਈ ਦੇਣ ਪਹੁੰਚੇ ਹਨ ।ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰੇ ਵੀ ਪਹੁੰਚੇ ਹੋਏ ਦਿਖਾਈ ਦੇ ਰਹੇ ਹਨ ਅਤੇ ਨਵ-ਵਿਆਹੀ ਜੋੜੀ ਨੂੰ ਵਧਾਈ ਦੇ ਰਹੇ ਹਨ । ਦੱਸ ਦਈਏ ਕਿ ਅਫਸਾਨਾ ਅਤੇ ਸਾਜ਼ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਹੈ ।

ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਇਸ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਵੀ ਪਹੁੰਚੇ ਸਨ । ਇਸ ਦੇ ਨਾਲ ਹੀ ਰਸ਼ਮੀ ਦੇਸਾਈ, ਹਿਮਾਂਸ਼ੀ ਖੁਰਾਣਾ, ਸਤਿੰਦਰ ਸੱਤੀ ਸਣੇ ਕਈ ਸਿਤਾਰਿਆਂ ਨੇ ਇਸ ਵਿਆਹ ‘ਚ ਪਹੁੰਚ ਕੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਸੀ ।ਅਫਸਾਨਾ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

You may also like