ਘਰ ‘ਚ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਕੇ ਖੁਦ ਨੂੰ ਰੱਖੋ ਫਿੱਟ

Written by  Shaminder   |  February 26th 2022 04:47 PM  |  Updated: February 26th 2022 04:48 PM

ਘਰ ‘ਚ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਕੇ ਖੁਦ ਨੂੰ ਰੱਖੋ ਫਿੱਟ

ਮੋਟਾਪਾ ਅੱਜ ਹਰ ਕਿਸੇ ਲਈ ਸਮੱਸਿਆ ਬਣ ਚੁੱਕਿਆ ਹੈ । ਮੋਟਾਪੇ ਦੇ ਕਾਰਨ ਜਿੱਥੇ ਸਰੀਰ ਬੇਡੌਲ ਹੋ ਜਾਂਦਾ ਹੈ ਉੱਥੇ ਹੀ ਮੋਟਾਪਾ ਕਈ ਬੀਮਾਰੀਆਂ ਦਾ ਕਾਰਨ ਵੀ ਬਣਦਾ ਹੈ । ਮੋਟਾਪੇ ਤੋਂ ਛੁਟਾਕਾਰਾ ਪਾਉਣ ਦੇ ਲਈ ਅਸੀਂ ਕਈ ਤਰਾਂ ਦੀਆਂ ਐਕਸਰਸਾਈਜ਼ ਵੀ ਕਰਦੇ ਹਾਂ । ਅੱਜ ਹਰ ਇਨਸਾਨ ਦਾ ਸ਼ੈਡਿਊਲ ਏਨਾਂ ਰੁੱਝਿਆ ਹੋਇਆ ਹੈ ਕਿ ਕਿਸੇ ਕੋਲ ਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਲਈ ਵੀ ਸਮਾਂ ਨਹੀਂ ਹੈ ।ਜੇ ਤੁਸੀਂ ਵੀ ਜਿੰਮ ਜਾਂ ਫਿਰ ਸੈਰ ਕਰਨ ਦੇ ਲਈ ਨਹੀਂ ਜਾ ਪਾਉਂਦੇ ਤਾਂ ਅੱਜ ਅਸੀਂ ਤੁਹਾਨੂੰ ਘਰ ਬੈਠੇ ਕੁਝ ਕੀਤੀਆਂ ਜਾਣ ਵਾਲੀਆਂ ਐਕਸਰਸਾਈਜ਼ (Exercise) ਬਾਰੇ ਦੱਸਾਂਗੇ । ਸਭ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੀਆਂ ਪੌੜੀਆਂ ਚੜ੍ਹ ਸਕਦੇ ਹੋ । ਇਸ ਨਾਲ ਸਾਹ ਚੜਨ ਦੀ ਸਮੱਸਿਆ ਜਿਨ੍ਹਾਂ ਲੋਕਾਂ ਨੂੰ ਹੁੰਦੀ ਹੈ ਉਸ ਤੋਂ ਨਿਜ਼ਾਤ ਮਿਲੇਗੀ ।

skipping-,,, image From google

ਹੋਰ ਪੜ੍ਹੋ : ਉੱਘੇ ਗੀਤਕਾਰ ਬਾਬੂ ਸਿੰਘ ਮਾਨ ਦੇ ਬੇਟੇ ਰਵੀ ਮਾਨ ਦਾ ਦਿਹਾਂਤ, ਹਰਭਜਨ ਮਾਨ, ਬੱਬੂ ਮਾਨ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ

ਇਸ ਤੋਂ ਇਲਾਵਾ ਜੇ ਤੁਹਾਡੇ ਪੇਟ ਦੀ ਚਰਬੀ ਵੱਧ ਗਈ ਹੈ ਅਤੇ ਤੁਸੀਂ ਬੈੱਡ ‘ਤੇ ਲੰਮੇ ਪੈ ਕੇ ਆਪਣੇ ਪੈਰਾਂ ਨੂੰ ਉਤਾਹ ਚੁੱਕ ਸਕਦੇ ਹੋ । ਇਸ ਨਾਲ ਪੇਟ ਦੀ ਇਸ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ ਅਤੇ ਪੱਟਾਂ ਦੀ ਸੋਜ ਵੀ ਘੱਟ ਹੁੰਦੀ ਹੈ। ਇਸ ਕਸਰਤ ਨੂੰ ਕਰਨ ਨਾਲ ਦਿਮਾਗ ਵਿਚ ਖੂਨ ਦਾ ਸੰਚਾਰ ਵਧਦਾ ਹੈ। ਅਜਿਹਾ ਕਰਨ ਲਈ, ਤੁਸੀਂ ਬਿਸਤਰੇ 'ਤੇ ਸਿੱਧੇ ਲੇਟ ਜਾਓ। ਹੁਣ ਦੋਹਾਂ ਪੈਰਾਂ ਨੂੰ ਉੱਪਰ ਵੱਲ ਚੁੱਕੋ ਅਤੇ ਜੋੜੋ।

exercise , image From google

ਹੁਣ ਜਿੰਨਾ ਚਿਰ ਤੱਕ ਰੁਕ ਸਕਦੇ ਹੋ ਰੁਕੋ। ਹੁਣ ਪੈਰਾਂ ਨੂੰ ਬੈੱਡ 'ਤੇ ਵਾਪਸ ਲਿਆਓ ਅਤੇ ਦੁਬਾਰਾ ਦੁਹਰਾਓ। ਤੁਹਾਨੂੰ ਇਹ ਘੱਟੋ-ਘੱਟ ੧੫ ਮਿੰਟ ਲਈ ਕਰਨਾ ਹੋਵੇਗਾ।ਇਸ ਤੋਂ ਇਲਾਵਾ ਰੱਸੀ ਟੱਪ ਕੇ ਵੀ ਤੁਸੀਂ ਆਪਣਾ ਵਜ਼ਨ ਘਟਾ ਸਕਦੇ ਹੋ ਅਤੇ ਘੱਟੋ ਘੱਟ ਪੰਦਰਾਂ ਮਿੰਟ ਤੱਕ ਰੱਸੀ ਟੱਪੋ ਅਤੇ ਦਿਨ- ਬ- ਦਿਨ ਇਸ ਦਾ ਸਮਾਂ ਵਧਾਉਂਦੇ ਜਾਓ । ਇਹ ਦੋ ਤਿੰਨ ਤਰ੍ਹਾਂ ਦੀ ਐਕਸਰਸਾਈਜ਼ ਕਰਕੇ ਤੁਸੀਂ ਆਪਣਾ ਵਜ਼ਨ ਘਟਾ ਸਕਦੇ ਹੋ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network