ਸਪਨਾ ਚੌਧਰੀ ਦੇ ਨਾਲ ਇਸ ਸਖਸ਼ ਨੇ ਕੀਤੀ ਬੇਹੁਦਾ ਹਰਕਤ, ਡਾਂਸ ਕਰਨਾ ਪਿਆ ਬੰਦ

Written by  Rupinder Kaler   |  May 08th 2019 11:02 AM  |  Updated: May 08th 2019 11:02 AM

ਸਪਨਾ ਚੌਧਰੀ ਦੇ ਨਾਲ ਇਸ ਸਖਸ਼ ਨੇ ਕੀਤੀ ਬੇਹੁਦਾ ਹਰਕਤ, ਡਾਂਸ ਕਰਨਾ ਪਿਆ ਬੰਦ

ਸਪਨਾ ਚੌਧਰੀ ਨੇ ਆਪਣੇ ਬਲਬੂਤੇ ਤੇ ਚੰਗਾ ਨਾਂ ਬਣਾਇਆ ਹੈ । ਛੋਟੇ ਪਰਦੇ ਤੋਂ ਲੈ ਕੇ ਬਾਲੀਵੁੱਡ ਤੱਕ ਉਸ ਦੇ ਹੀ ਚਰਚੇ ਹਨ । ਸਪਨਾ ਚੌਧਰੀ ਦੀ ਫੈਨ ਫਾਲੋਵਿੰਗ ਏਨੀਂ ਹੈ ਕਿ ਹਰ ਕੋਈ ਉਸ ਦਾ ਦੀਵਾਨਾ ਹੈ । ਉਸ ਦੀ ਪ੍ਰਸਿੱਧੀ ਬਾਲੀਵੁੱਡ ਦੇ ਅਦਾਕਾਰਾਂ ਦੀ ਪ੍ਰਸਿੱਧੀ ਨੂੰ ਵੀ ਫਿੱਕੀ ਕਰ ਦਿੰਦੀ ਹੈ । ਉਹ ਕੋਈ ਉਸ ਨੂੰ ਕਾਪੀ ਕਰਨਾ ਚਾਹੁੰਦਾ ਹੈ । ਆਏ ਦਿਨ ਉਸ ਦੇ ਡਾਂਸ ਦੀਆਂ ਵੀਡਿਓ ਵਾਇਰਲ ਹੁੰਦੀਆ ਰਹਿੰਦੀਆਂ ਹਨ ।

https://www.instagram.com/p/BxHyYpslbOE/

ਹਾਲ ਹੀ ਵਿੱਚ ਉਸ ਦੇ ਡਾਂਸ ਦਾ ਇੱਕ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਸਪਨਾ ਆਪਣੇ ਕਿਸੇ ਪ੍ਰਸ਼ੰਸਕ ਨੂੰ ਗੁੱਸੇ ਵਿੱਚ ਘੂਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡਿਓ ਵਿੱਚ ਸਪਨਾ ਨੇ ਲਾਲ ਸੂਟ ਪਾਇਆ ਹੋਇਆ ਹੈ ਤੇ ਉਹ ਧਮਾਕੇਦਾਰ ਡਾਂਸ ਕਰ ਰਹੀ ਹੈ । ਇਸ ਦੌਰਾਨ ਉਹਨਾਂ ਦਾ ਇੱਕ ਪ੍ਰਸ਼ੰਸਕ ਉਹਨਾਂ ਤੇ ਪੈਸੇ ਲੁਟਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

https://www.instagram.com/p/Bw6dGPfFGXK/

ਇਸੇ ਦੌਰਾਨ ਨਸ਼ੇ ਵਿੱਚ ਧੁਤ ਇੱਕ ਹੋਰ ਸਖਸ਼ ਸਟੇਜ ਤੇ ਚੜ੍ਹਦਾ ਹੈ ਤੇ ਉਹ ਪੈਸੇ ਲੁਟਾਉਣ ਲੱਗ ਜਾਂਦਾ ਹੈ । ਇਹ ਸਖਸ਼ ਸਪਨਾ ਦੇ ਬੇਹੱਦ ਕਰੀਬ ਚਲੇ ਜਾਂਦਾ ਹੈ ਜਿਸ ਨੂੰ ਦੇਖਕੇ ਸਪਨਾ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਡਾਂਸ ਰੋਕ ਕੇ ਉਸ ਸਖਸ਼ ਨੂੰ ਘੂਰਨ ਲੱਗ ਜਾਂਦੀ ਹੈ ।

https://www.youtube.com/watch?v=Mga2ummt-74

ਇਸ ਤੋਂ ਬਾਅਦ ਸਕਿਓਰਿਟੀ ਉਸ ਸਖਸ਼ ਨੂੰ ਸਟੇਜ ਤੋਂ ਹਟਾ ਦਿੰਦੀ ਹੈ । ਸਪਨਾ ਦੀ ਇਹ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network