
ਸਪਨਾ ਚੌਧਰੀ (Sapna Choudhary) ਦੀ ਇੱਕ ਪੋਸਟ ਏਨੀਂ ਦਿਨੀਂ ਖੂਬ ਵਾਇਰਲ ਹੋ ਰਹੀ ਹੈ । ਇਸ ਪੋਸਟ ‘ਚ ਸਪਨਾ ਚੌਧਰੀ ਨੇ ਆਪਣੇ ਹੇਟਰਜ ਨੂੰ ਕਰਾਰਾ ਜਵਾਬ ਦਿੱਤਾ ਹੈ । ਸਪਨਾ ਚੌਧਰੀ ਨੇ ਇਸ ਵੀਡੀਓ ਰਾਹੀਂ ਉਨ੍ਹਾਂ ਲੋਕਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਉਸ ਨੂੰ ਇਹ ਕਿਹਾ ਹੈ ਕਿ ‘ਸਪਨਾ ਹੁਣ ਖਤਮ ਹੋ ਗਈ ਹੈ ।ਉਸ ‘ਚ ਪਹਿਲਾਂ ਵਾਲੀ ਗੱਲ ਨਹੀਂ ਰਹੀ ।
ਹੋਰ ਪੜ੍ਹੋ : ਸਪਨਾ ਚੌਧਰੀ ਦੇ ਗੀਤ ਨੇ ਮਨੋਰੰਜਨ ਜਗਤ ‘ਚ ਮਚਾਈ ਹਲਚਲ, 32 ਕਰੋੜ ਵਾਰ ਦੇਖਿਆ ਗਿਆ ਇਹ ਗੀਤ
ਜਿਸ ਤੋਂ ਬਾਅਦ ਇੱਕ ਲੰਮੀ ਚੌੜੀ ਪੋਸਟ ਸਾਂਝਾ ਕਰਦੇ ਹੋਏ ਸਪਨਾ ਚੌਧਰੀ ਨੇ ਦੱਸਿਆ ਹੈ ਕਿ ‘ਇਹ ਤੁਹਾਡਾ ਪਿਆਰ ਹੀ ਹੈ, ਜੋ ਗੱਲ ਨੂੰ ਹੋਰ ਵੀ ਵੱਡਾ ਬਣਾ ਦਿੰਦਾ ਹੈ’। ਉਸ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਅਤੇ ਲਿਖਿਆ ਹੈ ਕਿ ਅੰਜਾਮ ਨਾ ਸਮਝਣਾ, ਇਹ ਤਾਂ ਸ਼ੁਰੂਆਤ ਹੈ।

ਹੋਰ ਪੜ੍ਹੋ : ਸਪਨਾ ਚੌਧਰੀ ਦਾ ਪਤੀ ਨਾਲ ਰੋਮਾਂਟਿਕ ਵੀਡੀਓ ਵਾਇਰਲ, ਸੋਸ਼ਲ ਮੀਡੀਆ ‘ਤੇ ਛਾਇਆ ਵੀਡੀਓ
ਸਪਨਾ ਚੌਧਰੀ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਹਰ ਕੋਈ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਸਪਨਾ ਚੌਧਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਡਾਂਸ ਦੀ ਤੂਤੀ ਬੋਲਦੀ ਹੈ ਅਤੇ ਦੁਨੀਆ ਭਰ ‘ਚ ਉਹ ਡਾਂਸ ਦੇ ਲਈ ਮਸ਼ਹੂਰ ਹੈ । ਉਸ ਦੀ ਨਿੱਜੀ ਜਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀਰ ਸਾਹੂ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ ।

ਇਹ ਵਿਆਹ ਬਹੁਤ ਹੀ ਸੀਕ੍ਰੇਟ ਤਰੀਕੇ ਦੇ ਨਾਲ ਕਰਵਾਇਆ ਗਿਆ ਸੀ । ਕਿਉਂਕਿ ਇਸ ਵਿਆਹ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਸੀ ਲੱਗੀ । ਜਿਸ ਤੋਂ ਬਾਅਦ ਸਪਨਾ ਨੇ ਇਸ ਵਿਆਹ ਬਾਰੇ ਦੱਸਿਆ ਸੀ ਕਿ ਉਨ੍ਹਾਂ ਦੇ ਘਰ ਚੋਂ ਕਿਸੇ ਨਜਦੀਕੀ ਰਿਸ਼ਤੇਦਾਰ ਦਾ ਦਿਹਾਂਤ ਹੋ ਗਿਆ ਸੀ । ਜਿਸ ਕਾਰਨ ਇਸ ਬਾਰੇ ਕਿਸੇ ਦੇ ਨਾਲ ਵੀ ਕੋਈ ਗੱਲ ਸਾਂਝੀ ਨਹੀਂ ਸੀ ਕੀਤੀ ਗਈ । ਸਪਨਾ ਇੱਕ ਬੇਟੇ ਦੀ ਮਾਂ ਹੈ । ਉਹ ਅਕਸਰ ਆਪਣੀਆਂ ਵੀਡੀਓਜ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।
View this post on Instagram