ਗਾਇਕ ਬੱਬੂ ਮਾਨ ਦੀ ਇਹ ਗੱਲ ਸੁਣ ਕੇ ਸਪਨਾ ਚੌਧਰੀ ਹੋਈ ਮਾਨ ਦੀ ਮੁਰੀਦ

Written by  Rupinder Kaler   |  August 31st 2020 11:29 AM  |  Updated: August 31st 2020 11:29 AM

ਗਾਇਕ ਬੱਬੂ ਮਾਨ ਦੀ ਇਹ ਗੱਲ ਸੁਣ ਕੇ ਸਪਨਾ ਚੌਧਰੀ ਹੋਈ ਮਾਨ ਦੀ ਮੁਰੀਦ

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਮਸ਼ਹੂਰ ਚਿਹਰਾ ਬਣ ਗਈ ਹੈ । ਉਸ ਦੇ ਡਾਂਸ ਵੀਡੀਓ ਯੂ ਟਿਊਬ ਤੇ ਖੂਬ ਵੇਖੇ ਜਾਂਦੇ ਹਨ । ਉਸ ਦੇ ਗਾਣੇ ਰਿਲੀਜ਼ ਹੁੰਦੇ ਹੀ ਟਰੈਂਡ ਕਰਨ ਲੱਗ ਜਾਂਦੇ ਹਨ । ਉਸ ਦੇ ਸ਼ੋਅ ਵਿੱਚ ਵੀ ਭਾਰੀ ਭੀੜ ਦੇਖਣ ਨੂੰ ਮਿਲ ਜਾਂਦੀ ਹੈ । ਹਾਲਾਂਕਿ ਕਈ ਵਾਰ ਲੋਕ ਹੰਗਾਮਾ ਵੀ ਕਰ ਦਿੰਦੇ ਹਨ । ਇਹਨਾਂ ਲੋਕਾਂ ਨੂੰ ਜਵਾਬ ਦੇਣ ਲਈ ਸਪਨਾ ਚੌਧਰੀ ਨੇ ਬੱਬੂ ਮਾਨ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ।

https://www.instagram.com/p/CDCI81WFlgx/

ਜਿਸ ਵਿੱਚ ਬੱਬੂ ਮਾਨ ਸਟੇਜ਼ ਤੇ ਗਾਣਿਆਂ ਵਿੱਚ ਡਾਂਸ ਕਰਨ ਵਾਲੀਆਂ ਕੁੜੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਬੱਬੂ ਮਾਨ ਕਹਿੰਦੇ ਹਨ ਕਿ ਲੋਕ ਫੇਸਬੁੱਕ ਤੇ ਇਹਨਾਂ ਕੁੜੀਆਂ ਬਾਰੇ ਭਕਾਈ ਤਾਂ ਬਹੁਤ ਮਾਰਦੇ ਹਨ ਪਰ ਇਹਨਾਂ ਕੁੜੀਆਂ ਦੀ ਮਜ਼ਬੂਰੀ ਕੋਈ ਨਹੀਂ ਸਮਝਦਾ ਤੇ ਕੋਈ ਵੀ ਇਹਨਾਂ ਕੁੜੀਆਂ ਦੀ ਮਦਦ ਨਹੀਂ ਕਰਦਾ ।ਸਪਨਾ ਚੌਧਰੀ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CDbKhURlxft/

ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਵਾਰ ਸਪਨਾ ਦੇ ਸ਼ੋਅ ਵਿੱਚ ਕੁਝ ਲੋਕਾਂ ਹੰਗਾਮਾ ਕੀਤਾ ਸੀ ਤੇ ਸਪਨਾ ਰੋਂਦੀ ਹੋਈ ਲੋਕਾਂ ਨੂੰ ਲਤਾੜ ਲਗਾਉਂਦੀ ਹੋਈ ਨਜ਼ਰ ਆ ਰਹੀ ਸੀ। ਸਪਨਾ ਕਹਿੰਦੀ ਹੈ ਕਿ ਮੈਂ ਕੀ ਵਿਗਾੜ ਦਿੱਤਾ ਕਿਸੇ ਦਾ…ਕੀ ਇੱਕਲੀ ਸਪਨਾ ਚੌਧਰੀ ਹੀ ਨੱਚਦੀ ਹੈ ਹਰਿਆਣਾ ਵਿੱਚ … ਸਪਨਾ ਕਹਿੰਦੀ ਹੈ ਕਿ ਨੱਚਣਾ ਗਾਉਣਾ ਸਭ ਛੱਡ ਦੇਵਾਂਗੀ …ਬਸ ਇੱਕ ਬੰਦਾ ਕਹਿ ਦੇਵੇ ਕਿ ਮੇਰੀ ਕਮਾਈ ਤੇਰੇ ਘਰ ਆਵੇਗੀ …ਬਸ ਮੇਰੀ ਗਲਤੀ ਏਨੀਂ ਹੈ ਕਿ ਮੈਂ ਸਟੇਜ਼ ਤੇ ਆ ਗਈ ਤੇ ਕਿਸੇ ਦੇ ਅੱਗੇ ਭੀਖ ਨਹੀਂ ਮੰਗੀ । ਸਪਨਾ ਇਹ ਬੋਲਦੇ ਹੋਏ ਕਾਫੀ ਭਾਵੁਕ ਹੋ ਗਈ ਸੀ ।

https://www.instagram.com/p/CDmL1A8lI-m/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network