ਸਾਰਾ ਅਲੀ ਖਾਨ ਤੇ ਵਰੁਣ ਧਵਨ ਦੀ ਜੋੜੀ ਨਜ਼ਰ ਆ ਸਕਦੀ ਹੈ ਗੋਵਿੰਦਾ ਦੀ ਕੁਲੀ ਨੰਬਰ ਵਨ ਦੇ ਰੀਮੇਕ 'ਚ
ਸਾਰਾ ਅਲੀ ਖਾਨ ਤੇ ਵਰੁਣ ਧਵਨ ਦੀ ਜੋੜੀ ਨਜ਼ਰ ਆ ਸਕਦੀ ਹੈ ਗੋਵਿੰਦਾ ਦੀ ਕੁਲੀ ਨੰਬਰ ਵਨ ਦੇ ਰੀਮੇਕ 'ਚ : ਬਾਲੀਵੁੱਡ 'ਚ ਇਹਨਾਂ ਦਿਨਾਂ 'ਚ ਇੱਕ ਨਾਮ ਦੀ ਖਾਸੀ ਚਰਚਾ ਹੋ ਰਹੀ ਹੈ , ਉਹ ਹੈ ਸਾਰਾ ਅਲੀ ਖਾਨ। ਸਾਰਾ ਅਲੀ ਖਾਨ ਦੀ ਪਹਿਲੀ ਫਿਲਮ 'ਕੈਦਾਰਨਾਥ' ਨੇ ਬਾਕਸ ਆਫਿਸ 'ਤੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀ। ਉਹਨਾਂ ਦੀ ਦੂਜੀ ਫਿਲਮ ਸਿੰਬਾ ਵੀ ਅੱਜ ਕੱਲ ਬਾਕਸ ਆਫਿਸ 'ਤੇ ਛਾਈ ਹੋਈ ਹੈ। ਸਾਰਾ ਅਲੀ ਖਾਨ ਅਤੇ ਰਣਵੀਰ ਸਿੰਘ ਸਟਾਰਰ ਫਿਲਮ ਸਿੰਬਾ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਰੋਹਿਤ ਸ਼ੇਟੀ ਦੇ ਨਿਰਦੇਸ਼ਨ 'ਚ ਬਣੀ ਫਿਲਮ ਸਿੰਬਾ ਹੁਣ ਤੱਕ 200 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ। ਸਾਰਾ ਅਲੀ ਖਾਨ ਇੱਕ ਮਹੀਨੇ 'ਚ ਇੱਕ ਤੋਂ ਬਾਅਦ ਇੱਕ ਦੋ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਉਹਨਾਂ ਦਾ ਮੰਗ ਹੁਣ ਬਾਲੀਵੁੱਡ 'ਚ ਕਾਫੀ ਵੱਧ ਚੁੱਕੀ ਹੈ।
https://www.instagram.com/p/BsaDbtWnl7_/
ਕਈ ਸਟਾਰ ਵੀ ਉਹਨਾਂ ਦੀ ਪਾਪੂਲੈਰਿਟੀ ਤੋਂ ਬਾਅਦ ਸਾਰਾ ਨਾਲ ਕੰਮ ਕਰਨ ਦੀ ਇੱਛਾ ਵੀ ਜ਼ਾਹਿਰ ਕਰ ਚੁੱਕੇ ਹਨ। ਥੋੜੇ ਦਿਨ ਪਹਿਲਾਂ ਇਮਰਾਨ ਹਾਸ਼ਮੀ ਨੇ ਵੀ ਸਾਰਾ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਬਾਲੀਵੁੱਡ ਤੋਂ ਹੁਣ ਇੱਕ ਵੱਡੀ ਖ਼ਬਰ ਆ ਰਹੀ ਹੈ। ਖਬਰ ਇਹ ਹੈ ਕਿ ਜੁੜਵਾ 2 ਦੀ ਸਫਲਤਾ ਤੋਂ ਬਾਅਦ ਡੇਵਿਡ ਧਵਨ ਆਪਣੀ ਇੱਕ ਹੋਰ ਕਾਮੇਡੀ ਫਿਲਮ ਦਾ ਰੀਮੇਕ ਬਣਾਉਣ ਜਾ ਰਹੇ ਹਨ।
ਹੋਰ ਵੇਖੋ : 12 ਸਾਲ ਬਾਅਦ ਸੈਫ ਅਲੀ ਖਾਨ ਤੇ ਅਜੇ ਦੇਵਗਨ ‘ਤਾਨਾਜੀ ਦ ਅਨਸੰਗ ਵਾਰੀਅਰ’ ‘ਚ ਕਰਨਗੇ ਸਕਰੀਨ ਸ਼ੇਅਰ
https://www.instagram.com/p/Br260PtHCP6/
ਡੇਵਿਡ ਧਵਨ 90 ਦੇ ਦਸ਼ਕ ਦੀ ਸੁਪਰਹਿੱਟ ਫਿਲਮ ਕੁਲੀ ਨੰ. 1 ਦੇ ਰੀਮੇਕ 'ਤੇ ਕੰਮ ਕਰਨ ਜਾ ਰਹੇ ਹਨ। ਡੇਵਿਡ ਨੇ ਇਹ ਫਿਲਮ ਸੁਪਰਸਟਾਰ ਗੋਵਿੰਦਾ ਨਾਲ ਬਣਾਈ ਸੀ। ਜੁੜਵਾ ਦੇ ਰੀਮੇਕ ਦੀ ਤਰ੍ਹਾਂ ਇਸ ਫਿਲਮ 'ਚ ਵੀ ਵਰੁਣ ਧਵਨ ਲੀਡ ਰੋਲ ਦੀ ਭੂਮਿਕਾ 'ਚ ਵਿਖਾਈ ਦੇਣਗੇ। ਫਿਲਮ 'ਚ ਲੀਡ ਐਕਟਰੈਸ ਦੇ ਤੌਰ 'ਤੇ ਸਾਰਾ ਅਲੀ ਖਾਨ ਦਾ ਨਾਮ ਸਭ ਤੋਂ ਅੱਗੇ ਆ ਰਿਹਾ ਹੈ। ਹੁਣ ਇਸ ਖਬਰ 'ਤੇ ਤਾਂ ਮੋਹਰ ਫਿਲਮ ਦੇ ਆਫੀਸ਼ੀਅਲ ਅਨਾਊਂਸਮੈਂਟ ਤੋਂ ਬਾਅਦ ਹੀ ਲੱਗ ਸਕੇਗੀ। ਸਾਰਾ ਅਲੀ ਖਾਨ ਸੁਪਰਸਟਾਰ ਸੈਫ ਅਲੀ ਖਾਨ ਅਤੇ ਐਕਟਰੈਸ ਅੰਮ੍ਰਿਤਾ ਦੀ ਬੇਟੀ ਹਨ।