ਲੰਡਨ 'ਚ ਭਰਾ ਇਬਰਾਹਿਮ ਨਾਲ ਛੁੱਟੀਆਂ ਦਾ ਆਨੰਦ ਲੈ ਰਹੀ ਸਾਰਾ ਅਲੀ ਖ਼ਾਨ, ਦੋਸਤਾਂ ਨਾਲ ਮਸਤੀ ਕਰਨ ਵਾਲੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Lajwinder kaur | July 05, 2022

Sara Ali Khan Shares pics with brother Ibrahim Ali Khan: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਜੋ ਕਿ ਆਪਣੀ ਤਸਵੀਰਾਂ ਅਤੇ ਵੀਡੀਓਜ਼ ਕਰਕੇ ਸੁਰਖੀਆਂ ਚ ਬਣੀ ਰਹਿੰਦੀ ਹੈ। ਦੱਸ ਦਈਏ ਏਨੀਂ ਦਿਨੀਂ ਉਹ ਲੰਡਨ ਚ ਛੁੱਟੀਆਂ ਦਾ ਲੁਤਫ ਲੈ ਰਹੀ ਹੈ। ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਲੰਡਨ ਦੀਆਂ ਛੁੱਟੀਆਂ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖ਼ਾਨ ਹਰ ਪਲ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। , ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੇ ਨਾਲ ਭਰਾ ਇਬਰਾਹਿਮ ਅਲੀ ਖ਼ਾਨ ਵੀ ਦਿਖਾਈ ਦੇ ਰਹੇ ਨੇ।

sara ali khan wished happy father's day to saif ali khan

ਹੋਰ ਪੜ੍ਹੋ : ਨਾਕਾਮ ਆਸ਼ਿਕ ਕਿਵੇਂ ਲੈਂਦਾ ਹੈ ਆਪਣੀ ਮਹਿਬੂਬਾ ਤੋਂ ਬਦਲਾ, ਬਿਆਨ ਕਰ ਰਹੇ ਨੇ ਗੁਰਨਾਮ ਭੁੱਲਰ ਨਵੇਂ ਗੀਤ ‘ਸਹੇਲੀ’ ‘ਚ

sara ali khan new pics

ਹਾਲ ਹੀ 'ਚ ਸਾਰਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਚਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਆਪਣੀ ਪਹਿਲੀ ਤਸਵੀਰ 'ਚ ਸਾਰਾ ਲੰਡਨ ਦੀਆਂ ਸੜਕਾਂ 'ਤੇ ਆਪਣੇ ਭਰਾ ਇਬਰਾਹਿਮ ਅਲੀ ਖ਼ਾਨ ਨਾਲ ਫੋਟੋ ਖਿੱਚਵਾਉਂਦੀ ਹੋਈ ਨਜ਼ਰ ਆ ਰਹੀ ਹੈ। ਸਾਰਾ ਦੀ ਦੂਜੀ ਫੋਟੋ ਦੀ ਗੱਲ ਕਰੀਏ ਤਾਂ ਸਾਰਾ ਨੇ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਹੈ ਅਤੇ ਕਾਰ 'ਚ ਬੈਠੀ ਨਜ਼ਰ ਆ ਰਹੀ ਹੈ। ਤੀਸਰੀ ਫੋਟੋ 'ਚ ਸਾਰਾ ਸਵੈਗ 'ਚ ਨਜ਼ਰ ਆ ਰਹੀ ਹੈ ਅਤੇ ਟ੍ਰੈਕ ਸੂਟ ਦੇ ਨਾਲ ਜੈਕੇਟ ਪਾਈ ਹੋਈ ਹੈ।

sara ali khan with ibrahim ali khan

ਇਸ ਦੇ ਨਾਲ ਹੀ ਇੰਸਟਾਗ੍ਰਾਮ 'ਤੇ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ 'ਚ ਸਾਰਾ ਅਲੀ ਖ਼ਾਨ ਆਪਣੇ ਦੋਸਤਾਂ ਨਾਲ ਜਿੰਮ 'ਚ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ।

ਸਾਰਾ ਅਲੀ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦੀ ਹੀ ਵਿੱਕੀ ਕੌਸ਼ਲ ਦੇ ਨਾਲ ਫਿਲਮ ਵਿੱਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਸਾਰਾ ਅਲੀ ਖ਼ਾਨ ਅਕਸ਼ੈ ਕੁਮਾਰ ਅਤੇ ਸਾਊਥ ਐਕਟਰ ਧਨੁਸ਼ ਨਾਲ ਅਤਰੰਗੀ ਰੇ 'ਚ ਨਜ਼ਰ ਆਈ ਸੀ। ਇਸ ਫ਼ਿਲਮ ਸਾਰਾ ਅਲੀ ਖ਼ਾਨ ਦੇ ਕਿਰਦਾਰ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।

 

View this post on Instagram

 

A post shared by Sara Ali Khan (@saraalikhan95)


 

You may also like