ਸਾਰਾ ਅਲੀ ਖ਼ਾਨ ਮੁੰਬਈ ਦੀ ਲੋਕਲ ਟ੍ਰੇਨ ‘ਚ ਸਫ਼ਰ ਕਰਦੀ ਆਈ ਨਜ਼ਰ, ਵੇਖੋ ਵੀਡੀਓ

written by Shaminder | December 10, 2022 12:42pm

ਸਾਰਾ ਅਲੀ ਖ਼ਾਨ (Sara Ali khan)  ਜਿੱਥੇ ਫ਼ਿਲਮਾਂ ‘ਚ ਸਰਗਰਮ ਹੈ, ਉੱਥੇ ਹੀ ਉਹ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਹੈ ।ਉਹ ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਮੁੰਬਈ ਦੀ ਲੋਕਲ ਟ੍ਰੇਨ ‘ਚ ਸਫ਼ਰ ਕਰਦੀ ਹੋਈ ਦਿਖਾਈ ਦੇ ਰਹੀ ਹੈ ।

Sara Ali Khan Image source : Instagram

ਹੋਰ ਪੜ੍ਹੋ : ਸੋਨਮ ਬਾਜਵਾ ਦੇਸੀ ਅੰਦਾਜ਼ ‘ਚ ਆਈ ਨਜ਼ਰ, ‘ਰਾਣੀ’ ਬਣ ਕੇ ਖੂਬ ਖੱਟ ਰਹੀ ਦਰਸ਼ਕਾਂ ਦਾ ਪਿਆਰ

ਵੀਡੀਓ ਦੀ ਸ਼ੁਰੂਆਤ ‘ਚ ਅਦਾਕਾਰਾ ਕਹਿ ਰਹੀ ਹੈ ਕਿ ਉਹ ਦੋਸਤਾਂ ਦੇ ਨਾਲ ਲੋਕਲ ਟ੍ਰੇਨ ‘ਚ ਸਫ਼ਰ ਕਰ ਰਹੀ ਹੈ । ਇਸ ਤੋਂ ਬਾਅਦ ਉਹ ਫੇਮਸ ਅੰਦਾਜ਼ ‘ਨਮਸਤੇ ਦਰਸ਼ਕੋ’ ਦੇ ਨਾਲ ਦਰਸ਼ਕਾਂ ਦੇ ਨਾਲ ਰੁਬਰੂ ਹੋਈ । ਵੀਡੀਓ ‘ਚ ਉਹ ਕਹਿ ਰਹੀ ਹੈ ਕਿ ‘ਨਮਸਤੇ ਦਰਸ਼ਕੋ, ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਲੋਕਲ ਟ੍ਰੇਨ ‘ਚ ਹਾਂ।

ਹੋਰ ਪੜ੍ਹੋ : ਕਰੀਨਾ ਕਪੂਰ ਨਨਾਣ ਸੋਹਾ ਅਲੀ ਖ਼ਾਨ ‘ਤੇ ਬੱਚਿਆਂ ਦੇ ਨਾਲ ਜੈਸਲਮੇਰ ‘ਚ ਬਿਤਾ ਰਹੀ ਸਮਾਂ, ਕਠਪੁਤਲੀ ਦੇ ਨਾਚ ਦਾ ਮਾਣਿਆ ਅਨੰਦ

ਕਿਉਂਕਿ ਇਸ ਸਮੇਂ ਟ੍ਰੈਫਿਕ ਸਾਨੂੰ ਪਾਗਲ ਬਣਾ ਦਿੰਦਾ ਹੈ । ਇਸ ਲਈ ਅਸੀਂ ਸਾਰੇ ਕਮਰ ਦਰਦ ਨੂੰ ਝੱਲ ਰਹੇ ਹਾਂ। ਕਿਉਂਕਿ ਦਰਦ ਨਹੀਂ ਤਾਂ ਲਾਭ ਨਹੀਂ । ਇਸ ਤੋਂ ਬਾਅਦ ਅਸੀਂ ਰਿਕਸ਼ਾ ਲਵਾਂਗੇ। ਉਦੋਂ ਤੱਕ ਦੇ ਲਈ ਨਸਮਤੇ ਦਰਸ਼ਕੋ’। ਸਾਰਾ ਅਲੀ ਖ਼ਾਨ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Image Source : instagram

ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਕੋਈ ਸਮਾਂ ਹੁੰਦਾ ਸੀ ਜਦੋਂ ਸਾਰਾ ਅਲੀ ਖ਼ਾਨ ਆਪਣੇ ਵਧੇ ਹੋਏ ਵਜ਼ਨ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਸੀ । ਪਰ ਉਸ ਨੇ ਫ਼ਿਲਮਾਂ ‘ਚ ਆਉਣ ਦੇ ਲਈ ਕਰੜੀ ਮਿਹਨਤ ਕੀਤੀ ਅਤੇ ਫੈਟ ਤੋਂ ਫਿੱਟ ਹੋਈ ।ਅੱਜ ਕੱਲ੍ਹ ਉਹ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵਹਾਉਂਦੀ ਹੋਈ ਨਜ਼ਰ ਆਉਂਦੀ ਹੈ ।

 

View this post on Instagram

 

A post shared by Voompla (@voompla)

You may also like