ਸਾਰਾ ਅਲੀ ਖ਼ਾਨ ਨੂੰ ਜਿੰਮ ਦੇ ਬਾਹਰ ਵੱਡੇ ਖਾਲੀ ਹੈਂਡ ਬੈਗ ਨਾਲ ਦੇਖਿਆ ਗਿਆ, ਤਾਂ ਪ੍ਰਸ਼ੰਸਕਾਂ ਨੇ ਪੁੱਛਿਆ- 'ਕਯਾ ਸਬਜ਼ੀ ਲੈਨੇ ਜਾ ਰਹੇ ਹੋ?'

written by Lajwinder kaur | June 23, 2022

ਸਾਰਾ ਅਲੀ ਖ਼ਾਨ ਆਪਣੀ ਵੀਡੀਓਜ਼ ਕਰਕੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਹਾਲ ਹੀ ਵਿੱਚ ਸਾਰਾ ਅਲੀ ਖ਼ਾਨ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੂੰ ਜਿੰਮ ਦੇ ਬਾਹਰ ਸਪਾਟ ਕੀਤਾ ਗਿਆ ਸੀ। ਅਦਾਕਾਰਾ ਸਾਰਾ ਜੋ ਕਿ ਕਾਰ 'ਚੋਂ ਨਿਕਲ ਦੀ ਹਾਂ ਅਤੇ ਪੈਪਰਾਜੀ ਨੂੰ ਪੋਜ਼ ਦਿੰਦੇ ਹੋਏ ਜਿੰਮ ਦੇ ਅੰਦਰ ਚੱਲੀ ਜਾਂਦੀ ਹੈ। ਪਰ ਕੈਮਰੇ ‘ਚ ਸਾਰਾ ਦਾ ਇੱਕ ਵੱਡਾ ਜਿਹਾ ਖਾਲੀ ਬੈਗ ਵੀ ਕੈਦ ਹੋ ਗਿਆ। ਇਸ ਵੀਡੀਓ ਉੱਤੇ ਯੂਜ਼ਰ ਵੱਖ-ਵੱਖ ਕਮੈਂਟ ਕਰਕੇ ਸਾਰਾ ਦੇ ਖਾਲੀ ਬੈਗ ਦੇ ਖੂਬ ਮਜ਼ਾਕ ਉਡਾ ਰਹੇ ਹਨ।

ਹੋਰ ਪੜ੍ਹੋ : ਸ਼ੇਰ ਬੱਗਾ ਫ਼ਿਲਮ ਦਾ ਨਵਾਂ ਗੀਤ ‘Jaadu Di Shadi’ ਹੋਇਆ ਰਿਲੀਜ਼, ਜਾਣੋ ਕੌਣ ਹੈ ਸੋਨਮ ਬਾਜਵਾ ਦੀ ਜਾਦੂ ਦੀ ਛੜੀ

sara ali khan viral video funny

ਸਾਰਾ ਅਲੀ ਖ਼ਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲੋਕ ਉਸ ਦੇ ਇਸ ਲੁੱਕ 'ਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਹਾਲਾਂਕਿ ਸਾਰਾ ਅਲੀ ਖਾਨ ਕਾਫੀ ਫੈਸ਼ਨੇਬਲ ਹੈ ਅਤੇ ਆਪਣੇ ਸਟਾਈਲਿਸ਼ ਲੁੱਕ ਅਤੇ ਫੈਸ਼ਨ ਲਈ ਜਾਣੀ ਜਾਂਦੀ ਹੈ ਪਰ ਪ੍ਰਸ਼ੰਸਕ ਉਸ ਦੇ ਲੁੱਕ ਨੂੰ ਦੇਖ ਕੇ ਹੈਰਾਨ ਹਨ।

comments

ਵੀਡੀਓ 'ਚ ਉਹ ਜਿੰਮ 'ਚ ਨਜ਼ਰ ਆ ਰਹੀ ਹੈ। ਉਸਨੇ ਸਾਲਮਨ ਪਿੰਕ ਜਿੰਮ ਸ਼ਾਰਟਸ, ਸਫੇਦ ਕ੍ਰੌਪ ਟਾਪ ਪਹਿਨੇ ਸਨ। ਸਿੰਪਲ ਲੁੱਕ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹਾਲਾਂਕਿ, ਸੋਸ਼ਲ ਮੀਡੀਆ ਯੂਜ਼ਰਸ ਉਸ ਦੇ ਹੈਂਡਬੈਗ ਨੂੰ ਦੇਖਕੇ ਆਪਣੀਆਂ ਟਿੱਪਣੀਆਂ ਦੇ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, ਇੰਨਾ ਵੱਡਾ ਬੈਗ ਉਹ ਵੀ ਖਾਲੀ। ਕੀ ਤੁਸੀਂ ਸਬਜ਼ੀਆਂ ਲੈਣ ਜਾ ਰਹੇ ਹੋ? ਇਸ ਦੇ ਨਾਲ ਹੀ ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, ਅਸੀਂ ਅਜਿਹਾ ਬੈਗ ਲੈ ਕੇ ਸਬਜ਼ੀ ਲੈਣ ਜਾਂਦੇ ਹਾਂ। ਇੱਕ ਹੋਰ ਯੂਜ਼ਰ ਨੇ ਲਿਖਿਆ, "ਇਹ ਸਿਤਾਰੇ ਖਾਲੀ ਬੈਗ ਲੈ ਕੇ ਕਿਉਂ ਤੁਰਦੇ ਰਹਿੰਦੇ ਹਨ।" ਬੈਗ ਸਿਰਫ਼ ਦਿਖਾਵੇ ਲਈ, ਖਾਲੀ ਜਾਪਦਾ ਹੈ।

ਦੱਸ ਦਈਏ ਸਾਰਾ ਅਲੀ ਖ਼ਾਨ ਅਖੀਰਲੀ ਵਾਰ ਅਤਰੰਗੀ ਰੇ ਫ਼ਿਲਮ ਚ ਨਜ਼ਰ ਆਈ ਸੀ। ਇਸ ਫ਼ਿਲਮ ਚ ਉਹ ਅਕਸ਼ੈ ਕੁਮਾਰ ਅਤੇ ਧਨੁਸ਼ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਕਈ ਫ਼ਿਲਮਾਂ ਹਨ।

 

 

 

View this post on Instagram

 

A post shared by Viral Bhayani (@viralbhayani)

You may also like