
ਸਾਰਾ ਗੁਰਪਾਲ (Sara Gurpal) ਇੱਕ ਅਜਿਹੀ ਅਦਾਕਾਰਾ ਹੈ, ਜਿਸ ਨੇ ਬਤੌਰ ਮਾਡਲ ਅਨੇਕਾਂ ਹੀ ਗੀਤਾਂ ‘ਚ ਕੰਮ ਕੀਤਾ ਹੈ । ਉਹ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਜਿਸ ‘ਚ ਉਹ ਬਹੁਤ ਹੀ ਕਿਊਟ ਜਿਹੇ ਬੱੱਚੇ ਦੇ ਨਾਲ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਸਾਰਾ ਗੁਰਪਾਲ ਨੇ ਪ੍ਰਤੀਕ ਸਹਿਜਪਾਲ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕ ਲਗਾਉਣ ਲੱਗੇ ਇਸ ਤਰ੍ਹਾਂ ਦੇ ਕਿਆਸ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਗੁਰਪਾਲ ਬਹੁਤ ਹੀ ਕਿਊਟ ਜਿਹੀ ਬੱਚੀ ਦੇ ਨਾਲ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਸਾਰਾ ਗੁਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਤੌਰ ਮਾਡਲ ਕਈ ਗੀਤਾਂ ‘ਚ ਕੰਮ ਕਰਨ ਦੇ ਨਾਲ –ਨਾਲ ਗਾਉਂਦੀ ਵੀ ਹੈ ਅਤੇ ਅੱਜ ਕੱਲ੍ਹ ਉਹ ਸਿੰਗਾ ਦੇ ਨਾਲ ਫ਼ਿਲਮ ‘ਜ਼ਿੱਦੀ ਜੱਟ’ ‘ਚ ਰੁੱਝੀ ਹੋਈ ਹੈ ।

ਹੋਰ ਪੜ੍ਹੋ : ਸਾਰਾ ਗੁਰਪਾਲ ਫ਼ਿਲਮ ‘ਸੁਬਾਲੀ’ ‘ਚ ਆਏਗੀ ਨਜ਼ਰ, ਅਦਾਕਾਰਾ ਨੇ ਫ਼ਿਲਮ ਦੀ ਝਲਕ ਕੀਤੀ ਸਾਂਝੀ
ਇਸ ਫ਼ਿਲਮ ‘ਚ ਉਸ ਦੇ ਨਾਲ ਸਿੰਗਾ ਤੋਂ ਇਲਾਵਾ ਸਵੀਤਾਜ ਬਰਾੜ ਵੀ ਨਜ਼ਰ ਆਏਗੀ।ਇਸ ਦੇ ਨਾਲ ਹੀ ਜਲਦ ਹੀ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । ਸਾਰਾ ਗੁਰਪਾਲ ਬਿੱਗ ਬੌਸ ‘ਚ ਵੀ ਨਜ਼ਰ ਆ ਚੁੱਕੀ ਹੈ । ਪਰ ਇਸ ਸ਼ੋਅ ‘ਚ ਉਹ ਜ਼ਿਆਦਾ ਦਿਨ ਤੱਕ ਨਹੀਂ ਸੀ ਟਿਕ ਪਾਈ ਅਤੇ ਪਹਿਲੇ ਹਫਤੇ ਹੀ ਘਰ ਚੋਂ ਬੇਘਰ ਹੋ ਗਈ ਸੀ । ਸਾਰਾ ਗੁਰਪਾਲ ਦਾ ਸਬੰਧ ਹਰਿਆਣਾ ਦੇ ਨਾਲ ਹੈ ਅਤੇ ਉਨ੍ਹਾਂ ਦਾ ਅਸਲ ਨਾਮ ਰਚਨਾ ਹੈ ।

ਸਾਰਾ ਗੁਰਪਾਲ ਬੀਤੇ ਦਿਨੀਂ ਉਸ ਵੇਲੇ ਚਰਚਾ ‘ਚ ਆ ਗਈ ਸੀ ਜਦੋਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪ੍ਰਤੀਕ ਸਹਿਜਪਾਲ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਸਨ । ਜਿਸ ਤੋਂ ਬਾਅਦ ਸਾਰਾ ਗੁਰਪਾਲ ਦੇ ਪ੍ਰਸ਼ੰਸਕਾਂ ‘ਚ ਕਿਆਸਾਂ ਦਾ ਦੌਰ ਸ਼ੁਰੂ ਹੋ ਗਿਆ ਸੀ । ਕਿਉਂਕਿ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਸੀ ਕਿ ‘ਬਹੁਤ ਜਲਦ’ । ਸ਼ਾਇਦ ਸਾਰਾ ਗੁਰਪਾਲ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ ਉਸ ਦੇ ਕਿਸੇ ਪ੍ਰੋਜੈਕਟ ਦਾ ਹਿੱਸਾ ਹੋਣ ।
View this post on Instagram