ਆਈਫਾ ਅਵਾਰਡ 2022 ‘ਚ ‘ਸਰਦਾਰ ਊਧਮ’ ਨੇ ਤਿੰਨ ਅਤੇ ‘ਅਤਰੰਗੀ ਰੇ’ ਨੇ ਜਿੱਤੇ ਦੋ ਅਵਾਰਡ

Written by  Shaminder   |  June 04th 2022 06:20 PM  |  Updated: June 04th 2022 06:20 PM

ਆਈਫਾ ਅਵਾਰਡ 2022 ‘ਚ ‘ਸਰਦਾਰ ਊਧਮ’ ਨੇ ਤਿੰਨ ਅਤੇ ‘ਅਤਰੰਗੀ ਰੇ’ ਨੇ ਜਿੱਤੇ ਦੋ ਅਵਾਰਡ

ਆਈਫਾ ਅਵਾਰਡ2022 (IIFA 2022)‘ਚ ‘ਸਰਦਾਰ ਊਧਮ’ (Sardar Udham) ਨੇ ਤਿੰਨ ਅਤੇ ‘ਅਤਰੰਗੀ ਰੇ’ ਨੇ ਦੋ ਅਵਾਰਡ ਜਿੱਤੇ ਹਨ । ਤਕਨੀਕੀ ਪ੍ਰਤਿਭਾਵਾਂ ਨੂੰ ਸਨਮਾਨਿਤ ਕਰਨ ਦੇ ਲਈ ਇਹ ਸਲਾਨਾ ਸਮਾਰੋਹ ਆਬੂ ਧਾਬੀ ‘ਚ ਹੋ ਰਿਹਾ ਹੈ । ਵਿੱਕੀ ਕੌਸ਼ਲ ਦੀ ਫ਼ਿਲਮ ‘ਸਰਦਾਰ ਊਧਮ’ ਨੂੰ ਅਬੂ ਧਾਬੀ ‘ਚ ਕਰਵਾਏ ਇਸ ਸਮਾਰੋਹ ਦੇ ਵਿੱਚ ‘ਆਈਫਾ ਰੌਕਸ ੨੦੨੨’ ‘ਚ ਸਿਨੇਮਾਟੋਗ੍ਰਾਫੀ ਅਤੇ ਸੰਪਾਦਨ ਸਮੇਤ ਵੱਖ ਵੱਖ ਕੈਟਾਗਿਰੀ ‘ਚ ਤਿੰਨ ਪੁਰਸਕਾਰ ਜਿੱਤ ਕੇ ਸਭ ਤੋਂ ਜਿਆਦਾ ਪੁਰਸਕਾਰ ਹਾਸਲ ਕਰਨ ਵਾਲੀ ਫ਼ਿਲਮ ਹੈ ।

ਹੋਰ ਪੜ੍ਹੋ : ਗਾਇਕਾ ਗੁਰਲੇਜ ਅਖਤਰ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਵੀਡੀਓ ਸਾਂਝਾ ਕਰ ਕਿਹਾ ‘ਕਿੰਨਾ ਔਖਾ ਇੱਕ ਮਾਂ ਪਿਓ ਵਾਸਤੇ ਜਵਾਨ ਪੁੱਤ ਨੂੰ ਹੱਥੀਂ ਤੋਰਨਾ’

ਸ਼ੂਜੀਤ ਸਰਕਾਰ ਵੱਲੋਂ ਨਿਰਦੇਸ਼ਿਤ ‘ਸਰਦਾਰ ਊਧਮ’ ਦੇ ਲਈ ਮੁਖੋਪਾਧਿਆਏ ਨੂੰ ਬਿਹਤਰੀਨ ਸਿਨੇਮਾਟੋਗ੍ਰਾਫੀ, ਚੰਦਰਸ਼ੇਖਰ ਪ੍ਰਜਾਪਤੀ ਨੂੰ ਬਿਹਤਰੀਨ ਸੰਪਾਦਨ ਅਤੇ ਐੱਨ ਵਾਈ ਵੀ ਐਫ ਐਕਸ ਵਾਲਾ, ਬਿਹਤਰੀਨ ‘ਵਿਜੂਅਲ ਇਫੈਕਟਸ’ ਦੇ ਪੁਰਸਕਾਰ ਨਾਲ ਨਵਾਜਿਆ ਗਿਆ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਦੀ ਭਾਵੁਕ ਅਪੀਲ ‘ਹਾਲੇ ਤਾਂ ਮੇਰੇ ਪੁੱਤ ਦਾ ਸਿਵਾ ਵੀ ਠੰਢਾ ਨਹੀਂ ਹੋਇਆ’

ਇਸ ਦੇ ਨਾਲ ਹੀ ਆਨੰਦ ਐਲ ਰਾਏ ਨਿਰਦੇਸ਼ਿਤ ‘ਅਤਰੰਗੀ ਰੇ’ ਨੇ ਦੋ ਪੁਰਸਕਾਰ ਜਿੱਤੇ ਹਨ । ਫ਼ਿਲਮ ਦੇ ‘ਚਕਾਚਕ’ ਗੀਤ ਦੇ ਲਈ ਵਿਜੈ ਗਾਂਗੁਲੀ ਨੂੰ ਬਿਹਤਰੀਨ ਡਾਂਸ ਨਿਰਦੇਸ਼ਨ (ਕੋਰਿਓਗ੍ਰਾਫੀ) ਅਤੇ ਏ.ਆਰ ਰਹਿਮਾਨ ਨੂੰ ਬਿਹਤਰੀਨ ਬੈਕਗਰਾਊਂਡ ਸੰਗੀਤ ਦਾ ਅਵਾਰਡ ਮਿਲੇ ਹਨ ।

IIFA Awards 2022 Vicky Kaushal's 'Sardar Udham', Sara Ali Khan's 'Atrangi Re' win top honours

‘ਅਤਰੰਗੀ ਰੇ’ ‘ਚ ਧਨੁਸ਼, ਸਾਰਾ ਅਲੀ ਖ਼ਾਨ ਅਤੇ ਅਕਸ਼ੇ ਕੁਮਾਰ ਨੇ ਮੁੱਖ ਕਿਰਦਾਰ ਨਿਭਾਏ ਹਨ ।ਵਿਕਰਮ ਬੱਤਰਾ ਦੇ ਜੀਵਨ ‘ਤੇ ਅਧਾਰਿਤ ਅਤੇ ਸਿਧਾਰਥ ਮਲਹੋਤਰਾ ਫ਼ਿਲਮ ‘ਸ਼ੇਰਸ਼ਾਹ’ ਨੂੰ ਬਿਹਤਰੀਨ ਪਟਕਥਾ ਦਾ ਪੁਰਸਕਾਰ ਮਿਲਿਆ ਹੈ। ਇਸ ਫ਼ਿਲਮ ਦੀ ਪਟਕਥਾ ਸੰਦੀਪ ਸ਼੍ਰੀਵਾਸਤਵ ਨੇ ਲਿਖੀ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ਨੇ ਅਵਾਰਡ ਜਿੱਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network