‘ਸਰਦਾਰ ਊਧਮ’: ਰੌਗਟੇ ਖੜੇ ਕਰ ਰਹੀ ਹੈ ਵਿੱਕੀ ਕੌਸ਼ਲ ਦੀ ਇਹ ਲੁੱਕ

written by Lajwinder kaur | October 07, 2021

ਪੰਜਾਬੀ ਗੱਭਰੂ ਤੇ ਐਕਟਰ ਵਿੱਕੀ ਕੌਸ਼ਲ ਆਪਣੀ ਆਉਣ ਵਾਲੀ ਫ਼ਿਲਮ ‘ਸਰਦਾਰ ਊਧਮ’  ਦੀ ਰਿਲੀਜ਼ ਨੂੰ ਲੈ ਕੇ ਉਤਸ਼ਾਹਿਤ ਹੈ। ਅਦਾਕਾਰ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ 'ਤੇ ਆਜ਼ਾਦੀ ਘੁਲਾਟੀਏ ਸਰਦਾਰ ਊਧਮ ਸਿੰਘ ਦੇ ਰੂਪ ਵਿੱਚ ਆਪਣੀ ਜੇਲ੍ਹ ਦੀ ਦਿੱਖ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ।  ਵਿੱਕੀ ਨੇ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਬਹਾਦਰ ਆਦਮੀ ਦੀ ਕਹਾਣੀ ਦਾ ਵੀ ਖੁਲਾਸਾ ਕੀਤਾ ਹੈ।

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ‘Mithi Jahi’ ਗੀਤ ਰਿਲੀਜ਼, ਗਾਇਕਾ ਮੰਨਤ ਨੂਰ ਤੇ ‘ਖਤਰੋਂ ਕੇ ਖਿਲਾੜੀ-11’ ਦੇ ਜੈਤੂ ਅਰਜੁਨ ਬਿਜਲਾਨੀ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਜੀ ਹਾਂ ਜਿਹੜੀ ਲੁੱਕ ਉਨ੍ਹਾਂ ਨੇ ਸ਼ੇਅਰ ਕੀਤੀ ਹੈ ਤਾਂ ਉਹ ਦੇਖ ਕੇ ਰੌਗਟੇ ਖੜ੍ਹੇ ਹੋ ਜਾਂਦੇ ਨੇ। ਤਸਵੀਰ 'ਚ ਦੇਖ ਸਕਦੇ ਹੋ ਉਹ ਸਰਦਾਰੀ ਲੁੱਕ ਦੇ ਨਾਲ ਨਜ਼ਰ ਆ ਰਹੇ ਨੇ ਅਤੇ ਇਸ ਦੇ ਨਾਲ ਦਾੜ੍ਹੀ ਵੀ ਨਜ਼ਰ ਆ ਰਹੀ ਹੈ।  ਵਿੱਕੀ ਕੌਸ਼ਲ ਦੇ ਚਿਹਰੇ 'ਤੇ ਅਣਗਿਣਤ ਜ਼ਖਮ ਸਾਫ਼ ਦਿਖਾਈ ਦੇ ਰਹੇ ਹਨ।

vicky kaushal new pic-min image source-instagram

ਇਸ ਦਿੱਖ ਨੂੰ ਸਾਂਝਾ ਕਰਦੇ ਹੋਏ, ਵਿੱਕੀ ਕੌਸ਼ਲ ਨੇ ਲਿਖਿਆ, '1931, ਜੇਲ੍ਹ, ਭਾਰਤ. Udham Singh was in prison for possession of prohibited papers "ਗਦਰ-ਏ-ਗੂੰਜ" ("ਬਗਾਵਤ ਦੀ ਆਵਾਜ਼") ਕਾਰਨ ਜੇਲ੍ਹ ਵਿੱਚ ਸੀ। ਉਸਨੂੰ ਬਾਅਦ ਵਿੱਚ ਨਿਰੰਤਰ ਨਿਗਰਾਨੀ ਦੇ ਹੇਠ ਰੱਖਿਆ ਗਿਆ। ਜਲਦੀ ਹੀ, ਉਹ ਯੂਰਪ ਭੱਜ ਗਿਆ ਅਤੇ ਕਦੇ ਭਾਰਤ ਵਾਪਸ ਨਹੀਂ ਆਇਆ। ' ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਿੱਕੀ ਕੌਸ਼ਲ ਦੀ ਇਸ ਲੁੱਕ ਦੀ ਤਾਰੀਫ ਕਰ ਰਹੇ ਨੇ।

Vicky-Kaushal image source-instagram

ਹੋਰ ਪੜ੍ਹੋ : ਜੋੜੀ: ਇੱਕ-ਦੂਜੇ ਨਾਲ ਰੋਮਾਂਟਿਕ ਹੁੰਦੇ ਹੋਏ ਨਜ਼ਰ ਆਏ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਦੱਸ ਦਈਏ ਪਿਛਲੇ ਹਫਤੇ ਹੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਹ ਫ਼ਿਲਮ ਰੌਨੀ ਲਹਿਰੀ ਤੇ ਸ਼ੀਲ ਕੁਮਾਰ ਨੇ ਪ੍ਰੋਡਿਊਸ ਕੀਤੀ ਤੇ ਸ਼ੁਜੀਤ ਸਰਕਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 16 ਅਕਤੂਬਰ ਨੂੰ ਓਟੀਟੀ ਪਲੇਟ ਫਾਰਮ ਐਮਾਜ਼ਾਨ ਪ੍ਰਾਇਮ ਉੱਤੇ ਰਿਲੀਜ਼ ਹੋਵੇਗੀ।

 

 

View this post on Instagram

 

A post shared by Vicky Kaushal (@vickykaushal09)

0 Comments
0

You may also like