ਸਰਗੁਣ ਮਹਿਤਾ ਨੇ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਮਿਲ ਕੇ ਟ੍ਰੈਂਡਿੰਗ ਰੀਲ ‘ਕਾਲਾ ਚਸ਼ਮਾ’ 'ਤੇ ਬਣਾਇਆ ਮਜ਼ੇਦਾਰ ਵੀਡੀਓ

written by Lajwinder kaur | September 08, 2022

Sargun Mehta Latest Video:  ਸਰਗੁਣ ਮਹਿਤਾ ਜੋ ਕਿ ਏਨੀਂ ਦਿਨੀਂ ਯੂ.ਕੇ ‘ਚ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਕਰਨ ਲਈ ਪਹੁੰਚੀ ਹੋਈ ਹੈ। ਜਿੱਥੇ ਉਹ ਆਪਣੇ ਸਹਿ-ਕਲਾਕਾਰਾਂ ਦੇ ਨਾਲ ਖੂਬ ਮਸਤੀ ਵੀ ਕਰ ਰਹੀ ਹੈ। ਉਨ੍ਹਾਂ ਨੇ ਆਪਣਾ ਬਰਥਡੇਅ ਵੀ ਆਪਣੀ ਫ਼ਿਲਮ ਦੀ ਸਟਾਰ ਕਾਸਟ ਦੇ ਨਾਲ ਹੀ ਸੈਲੀਬ੍ਰੇਟ ਕੀਤਾ ਹੈ।

ਸੋਸ਼ਲ ਮੀਡੀਆ ਉੱਤੇ ਏਨੀਂ ਦਿਨੀਂ ਬਾਲੀਵੁੱਡ ਗੀਤ 'ਕਾਲਾ ਚਸ਼ਮਾ' ਖੂਬ ਟ੍ਰੈਂਡ ਕਰ ਰਿਹਾ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਕਲਾਕਾਰ ਇਸ ਟ੍ਰੈਂਡਿੰਗ ਰੀਲ ਉੱਤੇ ਵੀਡੀਓਜ਼ ਬਣਾ ਰਹੇ ਹਨ। ਜਿਸ ਕਰਕੇ ਸਰਗੁਣ ਮਹਿਤਾ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਈ ਤੇ ਉਨ੍ਹਾਂ ਨੇ ਵੀ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਕਾਲਾ ਚਸ਼ਮਾ ਗੀਤ ਉੱਤੇ ਰੀਲ ਬਣਾਈ ਹੈ।

ਹੋਰ ਪੜ੍ਹੋ : ਦੱਖਣੀ ਅਫਰੀਕਾ ‘ਚ ਛਾਇਆ ਪੰਜਾਬੀ ਗੀਤ ‘ਕਾਲਾ ਚਸ਼ਮਾ’, ਵਿਦੇਸ਼ੀ ਬੱਚਿਆਂ ਨੇ ਇਸ ਗੀਤ ‘ਤੇ ਕੀਤਾ ਡਾਂਸ

Sargun Carry On Jatta image source Instagram

ਦੱਸ ਦਈਏ ਪੰਜਾਬੀ ਗੀਤ ਕਾਲਾ ਚਸ਼ਮਾ ਨੂੰ ਗਾਇਕ ਅਮਰ ਆਰਸ਼ੀ ਨੇ ਗਾਇਆ ਹੋਇਆ ਹੈ। ਇਸ ਗੀਤ ਨੂੰ ਰਿਕਰੇਟ ਕਰਕੇ ਸਾਲ 2016 ‘ਚ ਆਈ ਬਾਲੀਵੁੱਡ ਫ਼ਿਲਮ Baar Baar Dekho ‘ਚ ਸੁਣਨ ਨੂੰ ਮਿਲਿਆ ਸੀ। ਇਸ ਗੀਤ ਸਿਧਾਰਥ ਮਲਹੋਤਰਾ ਤੇ ਕੈਟਰੀਨਾ ਕੈਫ ਉੱਤੇ ਫਿਲਮਾਇਆ ਗਿਆ ਸੀ।

inside image of sargun mehta image source Instagram

ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਰੀਲ ਵੀਡੀਓ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਕਈ ਨਾਮੀ ਪੰਜਾਬੀ ਕਲਾਕਾਰ ਤੇ ਪਾਕਿਸਤਾਨੀ ਕਲਾਕਾਰ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਅਜੇ ਸਰਕਾਰੀਆ, ਅਮਰ ਨੂਰੀ, ਬੀ.ਐੱਨ ਸ਼ਰਮਾ, ਪ੍ਰਿੰਸ ਕਵਲਜੀਤ, ਇਫਤਿਖਾਰ ਠਾਕੁਰ, ਜਤਿੰਦਰ ਕੌਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।

sargun mehta viral video image source Instagram

ਦੱਸ ਦਈਏ ਸਰਗੁਣ ਮਹਿਤਾ ਤੇ ਅਜੇ ਸਰਕਾਰੀਆ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਪਰ ਅਜੇ ਤੱਕ ਫ਼ਿਲਮ ਦੇ ਟਾਈਟਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਬਹੁਤ ਜਲਦ ਉਹ ਮੋਹ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਹਾਲ ਹੀ ‘ਚ ਉਹ ਅਕਸ਼ੇ ਕੁਮਾਰ ਦੀ ਫ਼ਿਲਮ ‘ਕਠਪੁਤਲੀ’ ‘ਚ ਨਜ਼ਰ ਆ ਰਹੀ ਹੈ। ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਈ ਹੈ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਰਗੁਣ ਮਹਿਤਾ ਦੇ ਦਮਦਾਰ ਰੋਲ ਦੀ ਦਰਸ਼ਕ ਵੀ ਖੂਬ ਤਾਰੀਫ ਕਰ ਰਹੇ ਹਨ।

 

View this post on Instagram

 

A post shared by Sargun Mehta (@sargunmehta)

You may also like