ਸਰਗੁਣ ਮਹਿਤਾ ਦੇ ਭੰਗੜੇ ਨੇ ਕਰਵਾਈ ਅੱਤ,ਵੀਡੀਓ ਹੋ ਰਿਹਾ ਵਾਇਰਲ

Written by  Shaminder   |  June 04th 2019 03:17 PM  |  Updated: June 04th 2019 03:17 PM

ਸਰਗੁਣ ਮਹਿਤਾ ਦੇ ਭੰਗੜੇ ਨੇ ਕਰਵਾਈ ਅੱਤ,ਵੀਡੀਓ ਹੋ ਰਿਹਾ ਵਾਇਰਲ

ਸਰਗੁਣ ਮਹਿਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਸਰਗੁਣ ਮਹਿਤਾ ਭੰਗੜੇ ਨੂੰ ਲੈ ਕੇ ਏਨੀ ਉਤਸ਼ਾਹਿਤ ਹੈ ਕਿ ਇਸ ਦਾ ਅੰਦਾਜ਼ਾ ਤੁਸੀਂ ਇਸ ਵੀਡੀਓ ਨੂੰ ਵੇਖ ਕੇ ਲਗਾ ਸਕਦੇ ਹੋ । ਇਸ ਵੀਡੀਓ 'ਚ ਸਰਗੁਣ ਮਹਿਤਾ ਨੂੰ ਭੰਗੜੇ ਦੇ ਸਟੈੱਪਸ ਸਿਖਾਏ ਜਾ ਰਹੇ ਹਨ ।

https://www.instagram.com/p/ByQWvjDHGPE/

ਸਰਗੁਣ ਮਹਿਤਾ ਭੰਗੜੇ ਦੇ ਸਟੈੱਪਸ ਕਰਨ 'ਚ ਏਨੀ ਜ਼ਿਆਦਾ ਤੱਲੀਨ ਹੋ ਜਾਂਦੀ ਹੈ ਕਿ ਉਹ ਆਪਣੇ ਪੈਰਾਂ 'ਚ ਪਾਈ ਹੀਲਸ ਨੂੰ ਵੀ ਭੁੱਲ ਜਾਂਦੀ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਤਕਰੀਬਨ ਪੰਜ ਸਾਲ ਪਹਿਲਾਂ ਉਨ੍ਹਾਂ ਦੀ ਮੁਹੱਬਤ ਵਿਆਹ ਵਾਲੇ ਬੰਧਨ ਵਿੱਚ ਬੱਝ ਗਈ ਸੀ ਆਪਣੇ ਟੀਵੀ ਅਤੇ ਫਿਲਮੀ ਸਫ਼ਰ ਨੂੰ ਬਰਕਰਾਰ ਰੱਖਦੇ ਹੋਏ ਉਹ ਕਲਾ ਦੀਆਂ ਬੁਲੰਦੀਆਂ ਨੂੰ ਲਗਾਤਾਰ ਛੂਹ ਰਹੇ ਹਨ ।ਦੱਸ ਦਈਏ ਕਿ ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਦੀ ਹਾਲ ਹੀ ਚੀ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਫ਼ਿਲਮ ਆਈ ਸੀ ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network