ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼ਰੀ ਵਰਮਾ ਨੇ ਸਰਗੁਣ ਮਹਿਤਾ ਦੇ ਨਾਲ ਮਿਲਕੇ ਇਸ ਪੰਜਾਬੀ ਗੀਤ ‘ਤੇ ਪਾਇਆ ਸ਼ਾਨਦਾਰ ਭੰਗੜਾ, ਵੀਡੀਓ ਹੋਈ ਵਾਈਰਲ

written by Lajwinder kaur | September 07, 2020

ਕ੍ਰਿਕੇਟਰ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼ਰੀ ਵਰਮਾ ਦਾ ਨਵਾਂ ਡਾਂਸ ਵੀਡੀਓ ਖੂਬ ਵਾਇਰਲ ਹੋਇਆ ਹੈ । ਇਸ ਵੀਡੀਓ ‘ਚ ਧਨਾਸ਼ਰੀ ਵਰਮਾ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦੇ ਨਾਲ ਪੰਜਾਬੀ ਗੀਤ ਉੱਤੇ ਜੰਮ ਕੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ।

ਹੋਰ ਵੇਖੋ :ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ‘ਜਬ ਹਮ ਪੜਿਆ ਕਰਤੇ ਥੇ’ ਗੀਤ, ਪਰਮੀਸ਼ ਵਰਮਾ ਨੇ ਲਗਾਇਆ ਹਿੰਦੀ ਪੰਜਾਬੀ ਦਾ ਤੜਕਾ, ਦੇਖੋ ਵੀਡੀਓ ਵੀਡੀਓ ਦੇ ਫਰੇਮ ‘ਚ ਇੱਕ ਸਾਈਡ ਧਨਾਸ਼ਰੀ ਤੇ ਦੂਜੀ ਸਾਈਡ ਸਰਗੁਣ ਨੱਚਦੇ ਹੋਏ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਨਵਾਂ ਗੀਤ ਗੌਟ ਵੱਜ ਰਿਹਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਇਸ ਵੀਡੀਓ ਨੂੰ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ । ਧਨਾਸ਼ਰੀ ਵਰਮਾ ਪੇਸ਼ੇ ਤੋਂ ਡਾਕਟਰ ਹੈ, ਪਰ ਉਨ੍ਹਾਂ ਨੇ ਡਾਂਸਰ ਦੇ ਤੌਰ ‘ਤੇ ਵੱਖਰੀ ਪਛਾਣ ਬਣਾਈ ਹੈ । ਉਹ ਅਕਸਰ ਹੀ ਪੰਜਾਬੀ ਗੀਤਾਂ ਉੱਤੇ ਆਪਣੀ ਡਾਂਸ ਵੀਡੀਓ ਬਣਾ ਕੇ ਸ਼ੇਅਰ ਕਰਦੇ ਰਹਿੰਦੇ ਨੇ ।

0 Comments
0

You may also like