ਸਰਗੁਣ ਮਹਿਤਾ ਨੇ ਜਾਰਡਨ ਸੰਧੂ ਦੇ ਇਸ ਗਾਣੇ 'ਤੇ ਪਾਇਆ ਸ਼ਾਨਦਾਰ ਭੰਗੜਾ , ਦੇਖੋ ਵੀਡੀਓ

written by Aaseen Khan | January 02, 2019

ਸਰਗੁਣ ਮਹਿਤਾ ਨੇ ਜਾਰਡਨ ਸੰਧੂ ਦੇ ਇਸ ਗਾਣੇ 'ਤੇ ਪਾਇਆ ਸ਼ਾਨਦਾਰ ਭੰਗੜਾ , ਦੇਖੋ ਵੀਡੀਓ : ਬਾਲੀਵੱਡ ਅਤੇ ਪੰਜਾਬੀ ਇੰਡਸਟਰੀ ਦੀ ਟੈਲੇਂਟਡ ਅਦਾਕਾਰਾ ਸਰਗੁਣ ਮਹਿਤਾ ਆਪਣੇ ਸ਼ੋਸ਼ਲ ਮੀਡੀਆ 'ਤੇ ਵੀਡੀਓਜ਼ ਸ਼ੇਅਰ ਕਰਦੇ ਹੀ ਰਹਿੰਦੇ ਹਨ , ਪਰ ਇਸ ਬਾਰ ਉਹਨਾਂ ਦਾ ਵੀਡੀਓ ਗੀਤਕਾਰ ਅਤੇ ਮਿਊਜ਼ਿਕ ਕੰਪੋਜ਼ਰ ਬੰਟੀ ਬੈਂਸ ਨੇ ਕੀਤੀ ਹੈ। ਇਸ ਵੀਡੀਓ 'ਚ ਸਰਗੁਣ ਮਹਿਤਾ ਪੰਜਾਬੀ ਸੁਪਰ ਸਟਾਰ ਜਾਰਡਨ ਸੰਧੂ ਦੇ ਹਾਲ ਹੀ 'ਚ ਰਿਲੀਜ਼ ਹੋਏ ਗਾਣੇ 'ਹੀਰੋ' 'ਤੇ ਪੂਰੀ ਮਸਤੀ 'ਚ ਆਪਣੇ ਦੋਸਤਾਂ ਨਾਲ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ।

https://www.instagram.com/p/Br9_vbFhNXn/
ਸਰਗੁਣ ਮਹਿਤਾ ਆਪਣੇ ਦੋਸਤਾਂ ਨੂੰ ਵੀ ਕਹਿ ਰਹੇ ਹਨ , ਕਿ ਵੀਡੀਓ ਲਈ ਪੋਜ਼ ਕਰਨ। ਸਰਗੁਣ ਮਹਿਤਾ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਬੰਟੀ ਬੈਂਸ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ 'ਸਰਗੁਣ ਮਹਿਤਾ ਜੀ ਤੁਹਾਡੀ ਆਵਾਜ਼ 'ਚ ਵੀ ਛੇਤੀ ਹੀ ਕੋਈ ਗਾਣਾ ਰਿਕਾਰਡ ਕਰਨਾ ਪਵੇਗਾ' ਬੰਟੀ ਬੈਂਸ ਲਗਦਾ ਹੈ ਕਿ ਹੁਣ ਆਪਣੇ ਇਹ ਬੋਲ ਛੇਤੀ ਹੀ ਪਗਾਉਂਣਗੇ। ਕਿਉਂਕਿ ਵੀਡੀਓ 'ਚ ਸਰਗੁਣ ਮਹਿਤਾ ਭੰਗੜਾ ਹੀ ਨਹੀਂ ਪਾ ਰਹੇ ਸਗੋਂ ਜਾਰਡਨ ਸੰਧੂ ਦੇ ਗਾਣੇ ਹੀਰੋ ਨੂੰ ਨਾਲ ਨਾਲ ਗਾ ਵੀ ਰਹੇ ਹਨ।

Sargun Mehta doing bhangra on Jordan Sandhu 's Hero song Viral video ਸਰਗੁਣ ਮਹਿਤਾ ਨੇ ਜਾਰਡਨ ਸੰਧੂ ਦੇ ਇਸ ਗਾਣੇ 'ਤੇ ਪਾਇਆ ਸ਼ਾਨਦਾਰ ਭੰਗੜਾ , ਦੇਖੋ ਵੀਡੀਓ

ਸਰਗੁਣ ਮਹਿਤਾ ਕਿਸਮਤ , ਅੰਗਰੇਜ਼ , 'ਲਵ ਪੰਜਾਬ , ਲਾਹੌਰੀਆ , ਅਤੇ ਜਿੰਦੂਆ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਉਹਨਾਂ ਨੇ ਟੀਵੀ ਇੰਡਸਟਰੀ 'ਚ ਵੀ ਚੰਗਾ ਨਾਮ ਖੱਟਿਆ ਹੈ। ਪਰ ਹੁਣ ਉਹਨਾਂ ਦਾ ਸਾਰਾ ਧਿਆਨ ਪੰਜਾਬ ਫ਼ਿਲਮਾਂ ਵੱਲ ਹੀ ਹੈ ਅਤੇ ਲਗਾਤਾਰ ਹਿੱਟ ਪੰਜਾਬੀ ਫ਼ਿਲਮਾਂ 'ਚ ਕੰਮ ਕਰ ਰਹੇ ਹਨ।

Sargun Mehta doing bhangra on Jordan Sandhu 's Hero song Viral video ਸਰਗੁਣ ਮਹਿਤਾ ਨੇ ਜਾਰਡਨ ਸੰਧੂ ਦੇ ਇਸ ਗਾਣੇ 'ਤੇ ਪਾਇਆ ਸ਼ਾਨਦਾਰ ਭੰਗੜਾ , ਦੇਖੋ ਵੀਡੀਓ

ਸਰਗੁਣ ਮਹਿਤਾ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਇਸੇ ਸਾਲ 14 ਫਰਬਰੀ ਨੂੰ ਉਹਨਾਂ ਦਾ ਫਿਲਮ 'ਕਾਲਾ ਸ਼ਾਹ ਕਾਲਾ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਬਿੰਨੂ ਢਿੱਲੋਂ , ਕਰਮਜੀਤ ਅਨਮੋਲ , ਅਤੇ ਜਾਰਡਨ ਸੰਧੂ ਵੀ ਨਜ਼ਰ ਆਉਣ ਵਾਲੇ ਹਨ। ਫਿਲਹਾਲ ਸਰਗੁਣ ਮਹਿਤਾ ਦਾ ਜਾਰਡਨ ਸੰਧੂ ਦੇ ਗਾਣੇ 'ਹੀਰੋ' 'ਤੇ ਪਾਇਆ ਜਾ ਰਿਹਾ ਇਹ ਭੰਗੜਾ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

You may also like