ਅਦਾਕਾਰਾ ਸਰਗੁਣ ਮਹਿਤਾ ਕਰ ਰਹੀ ਹੈ ਸਭ ਦਾ ਮੇਕਅੱਪ !

Written by  Rupinder Kaler   |  June 19th 2019 02:04 PM  |  Updated: June 19th 2019 02:04 PM

ਅਦਾਕਾਰਾ ਸਰਗੁਣ ਮਹਿਤਾ ਕਰ ਰਹੀ ਹੈ ਸਭ ਦਾ ਮੇਕਅੱਪ !

ਸਰਗੁਣ ਮਹਿਤਾ ਨੂੰ ਕਿਸੇ ਵੀ ਪਹਿਚਾਣ ਦੀ ਲੋੜ ਨਹੀਂ, ਉਸ ਨੇ ਆਪਣੀ ਅਦਾਕਾਰੀ ਨਾਲ ਪਾਲੀਵੁੱਡ ਵਿੱਚ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ । ਸਰਗੁਣ ਮਹਿਤਾ ਦੀ ਅਦਾਕਾਰੀ ਹਰ ਇੱਕ ਨੂੰ ਬਹੁਤ ਪਸੰਦ ਆਉਂਦੀ ਹੈ, ਜਿਸ ਦਾ ਅੰਦਾਜ਼ਾ ਉਸ ਦੀ ਫ਼ਿਲਮ ਕਿਸਮਤ ਤੇ ਕਾਲਾ ਸ਼ਾਹ ਕਾਲਾ ਤੋਂ ਲਗਾਇਆ ਜਾ ਸਕਦਾ ਹੈ । ਪਰ ਹੁਣ ਸਰਗੁਣ ਮਹਿਤਾ ਸਭ ਦੇ ਚਿਹਰੇ ਤੇ ਮੇਕਅੱਪ ਕਰਨ ਆ ਰਹੀ ਹੈ ।

https://www.instagram.com/p/ByNJ4rzAeME/

ਇਹ ਸੁਣ ਕੇ ਤੁਸੀਂ ਹੈਰਾਨ ਤਾਂ ਹੋਵੋਗੇ ਪਰ ਇਹ ਸਹੀ ਹੈ, ਕਿਉਂਕਿ ਉਸ ਦੀ ਅਗਲੀ ਫ਼ਿਲਮ ਸੁਰਖੀ ਬਿੰਦੀ ਦਾ ਕੁਝ ਟਾਈਟਲ ਹੀ ਕੁਝ ਇਸ ਤਰ੍ਹਾਂ ਦਾ ਹੈ । ਇਸ ਫ਼ਿਲਮ ਨੂੰ ਲੈ ਕੇ ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਵਿੱਚ ਸਰਗੁਣ ਮਹਿਤਾ ਮੇਕਅੱਪ ਆਰਟਿਸਟ ਦਾ ਰੋਲ ਨਿਭਾ ਰਹੀ ਹੈ । ਇਸ ਫ਼ਿਲਮ ਵਿੱਚ ਸਰਗੁਣ ਮਹਿਤਾ ਆਪਣੇ ਮੇਕਅਪ ਕਰਨ ਦੇ ਹੁਨਰ ਕਰਕੇ ਬਹੁਤ ਮਸ਼ਹੂਰ ਹੁੰਦੀ ਹੈ ।

https://www.instagram.com/p/BxB0x-dgREx/

ਪੂਰੀ ਫ਼ਿਲਮ ਦੀ ਕਹਾਣੀ ਉਸ ਦੇ ਹੀ ਕਰੈਕਟਰ ਦੇ ਆਲੇ ਦੁਆਲੇ ਘੁੰਮਦੀ ਹੈ । ਹਰ ਕੋਈ ਸਰਗੁਣ ਮਹਿਤਾ ਨੂੰ ਮੇਕਅੱਪ ਲਈ ਬੁਲਾਉਂਦਾ ਹੈ, ਤੇ ਬਾਅਦ ਵਿੱਚ ਇਹੀ ਹੁਨਰ ਉਸ ਨੂੰ ਦੁਨੀਆਂ ਤੇ ਵੱਖਰੀ ਪਹਿਚਾਣ ਦਿਵਾਉਂਦਾ ਹੈ ।

https://www.instagram.com/p/BsfK-EuFON-/

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫ਼ਿਲਮ ਵਿੱਚ ਸਰਗੁਣ ਮਹਿਤਾ ਲੀਡ ਰੋਲ ਵਿੱਚ ਨਜ਼ਰ ਆਵੇਗੀ । ਉਸ ਦੇ ਨਾਲ ਗੁਰਨਾਮ ਭੁੱਲਰ ਮੇਨ ਰੋਲ ਵਿੱਚ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network