ਸਰਗੁਣ ਮਹਿਤਾ ਨੇ ਪਪਰਾਜ਼ੀ ਦੇ ਸਾਹਮਣੇ ਓਵਰਐਕਟਿੰਗ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦਾ ਉਡਾਇਆ ਮਜ਼ਾਕ, ਲੋਕਾਂ ਨੇ ਕਿਹਾ, 'ਕਿਤੇ ਤੇਜਸਵੀ ਤਾਂ ਨਹੀਂ?'

Written by  Lajwinder kaur   |  July 01st 2022 12:47 PM  |  Updated: July 01st 2022 12:55 PM

ਸਰਗੁਣ ਮਹਿਤਾ ਨੇ ਪਪਰਾਜ਼ੀ ਦੇ ਸਾਹਮਣੇ ਓਵਰਐਕਟਿੰਗ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦਾ ਉਡਾਇਆ ਮਜ਼ਾਕ, ਲੋਕਾਂ ਨੇ ਕਿਹਾ, 'ਕਿਤੇ ਤੇਜਸਵੀ ਤਾਂ ਨਹੀਂ?'

ਟੀਵੀ ਇੰਡਸਟਰੀ ਅਤੇ ਪੰਜਾਬੀ ਇੰਡਸਟਰੀ ਦੀ ਨਾਮੀ ਅਦਾਕਾਰਾ ਸਰਗੁਣ ਮਹਿਤਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਡੇਲੀ ਸੋਪਸ ਦਾ ਹਿੱਸਾ ਬਣਨ ਤੋਂ ਬਾਅਦ ਸਰਗੁਣ ਮਹਿਤਾ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਕੰਮ ਕੀਤਾ ਅਤੇ ਅੱਜ ਉਹ ਪੰਜਾਬੀ ਫ਼ਿਲਮੀ ਜਗਤ ਦੀ ਟਾਪ ਅਦਾਕਾਰਾਂ ਚੋਂ ਇੱਕ ਹੈ।

ਸਰਗੁਣ ਮਹਿਤਾ ਅਕਸਰ ਆਪਣੇ ਬੇਮਿਸਾਲ ਅਤੇ ਕੂਲ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ ਅਤੇ ਹੁਣ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇੱਕ ਸ਼ਾਨਦਾਰ ਵੀਡੀਓ ਸਾਹਮਣੇ ਆਇਆ ਹੈ, ਇਸ ਨੂੰ ਦੇਖ ਕੇ ਲੋਕਾਂ ਨੇ ਨਾਗਿਨ 6 ਦੀ ਅਦਾਕਾਰਾ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਨੂੰ ਲਪੇਟ 'ਚ ਲੈਣ ਦੀ ਕੋਸ਼ਿਸ ਕੀਤੀ ਹੈ। ਇਸ ਵੀਡੀਓ ਨੂੰ ਤੁਸੀਂ ਆਰਟੀਕਲ ਦੇ ਹੇਠ ਜਾ ਕੇ ਦੇਖ ਸਕਦੇ ਹੋ।

ਹੋਰ ਪੜ੍ਹੋ : ਇਨ੍ਹਾਂ ਬੱਚਿਆਂ ਦੇ ਵਿਚਕਾਰ ਵਾਲੀ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? ਦੱਸ ਦਈਏ ਅੱਜ ਹੈ ਬਾਲੀਵੁੱਡ ਜਗਤ ਦੀ ਗਲੈਮਰਸ ਅਦਾਕਾਰਾ

sargun mehta latest funny video viral on social media

ਅਸਲ 'ਚ ਸਰਗੁਣ ਮਹਿਤਾ ਨੇ ਕੁਝ ਦਿਨ ਪਹਿਲਾਂ ਇਹ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ, ਜਿਸ 'ਚ ਉਹ ਪਪਰਾਜ਼ੀ ਦੇ ਸਾਹਮਣੇ ਓਵਰਐਕਟਿੰਗ ਕਰਨ ਵਾਲੇ ਸੈਲੇਬਸ ਦਾ ਮਜ਼ਾਕ ਉਡਾ ਰਹੀ ਹੈ। ਸਾਹਮਣੇ ਆਈ ਵੀਡੀਓ 'ਚ ਸਰਗੁਣ ਮਹਿਤਾ ਪਾਪਰਾਜ਼ੀ ਨੂੰ ਦੇਖ ਕੇ ਪਹਿਲਾਂ ਹੈਰਾਨ ਹੁੰਦੀ ਹੈ ਅਤੇ ਫਿਰ ਕਹਿੰਦੀ ਹੈ ਕਿ ਹੇ ਭਗਵਾਨ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਇੱਥੇ ਹਾਂ।

viral commnet

ਵੀਡੀਓ 'ਚ ਸਰਗੁਣ ਨੇ ਦਿਖਾਇਆ ਹੈ ਕਿ ਇਸ ਤੋਂ ਪਹਿਲਾਂ ਸੈਲੇਬਸ ਅਤੇ ਪਪਰਾਜ਼ੀ ਵਿਚਾਲੇ ਕੀ ਹੁੰਦਾ ਹੈ? ਸਰਗੁਨ ਇੱਕ ਫੋਟੋਗ੍ਰਾਫਰ ਨੂੰ ਫ਼ੋਨ ਕਰਦੀ ਹੈ ਅਤੇ ਪੁੱਛਦੀ ਹੈ ਕਿ ਉਹ ਲੋਕ ਕਿੱਥੇ ਹਨ ਕਿਉਂਕਿ ਉਹ ਸਪਾਟ ਹੋਣ ਵਾਲੇ ਸਥਾਨ ਦੇ ਨੇੜੇ ਪਹੁੰਚ ਗਈ ਹੈ। ਵੀਡੀਓ ਇੰਨਾ ਮਜ਼ਾਕੀਆ ਹੈ ਕਿ ਤੁਸੀਂ ਹਾਸਾ ਨਹੀਂ ਰੋਕ ਸਕੋਗੇ। ਹੁਣ ਇਹ ਵੀਡੀਓ ਵੱਖ-ਵੱਖ ਪੇਜ਼ਾਂ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਰਗੁਣ ਮਹਿਤਾ ਦੀ ਇਸ ਵੀਡੀਓ ਨੂੰ ਦੇਖ ਕੇ ਲੋਕ ਕਮੈਂਟ ਬਾਕਸ 'ਚ ਤੇਜਸਵੀ ਪ੍ਰਕਾਸ਼ ਦਾ ਨਾਂ ਲੈ ਰਹੇ ਹਨ। ਇਕ ਵਿਅਕਤੀ ਨੇ ਲਿਖਿਆ, 'ਕੀ ਇਹ ਸੈਲੀਬ੍ਰਿਟੀ ਤੇਜ਼ਸਵੀ ਤਾਂ ਨਹੀਂ ਹੈ?' ਇਸ ਦੇ ਨਾਲ ਹੀ ਇਕ ਹੋਰ ਵਿਅਕਤੀ ਨੇ ਲਿਖਿਆ ਹੈ, 'ਹੇ ਤੁਸੀਂ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਨੂੰ ਬੇਨਕਾਬ ਕਰ ਦਿੱਤਾ ਹੈ।' ਕੁਝ ਹੋਰ ਸੈਲੀਬ੍ਰੇਟਸ ਦਾ ਨਾਮ ਵੀ ਲਿਖ ਰਹੇ ਨੇ ਜਿਵੇਂ ਉਰਫ਼ੀ ਜਾਵੇਦ। ਇਹ ਵੀਡੀਓ ਦੇਖਕੇ ਪ੍ਰਸ਼ੰਸਕ ਹੱਸੇ ਬਿਨ੍ਹਾਂ ਨਹੀਂ ਰਹੇ ਪਾ ਰਹੇ।

Sohreyan Da Pind Aa Gya title track is out now: Have a look at chemistry between Gurnam Bhullar and Sargun Mehta

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ  ਤਾਂ ਉਹ ਬਹੁਤ ਜਲਦ ਗੁਰਨਾਮ ਭੁੱਲਰ ਦੇ ਨਾਲ ਨਵੀਂ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਇਹ ਫ਼ਿਲਮ 8 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network