
ਸਰਗੁਨ ਮਹਿਤਾ,(Sargun Mehta) ਨਿਮਰਤ ਖਹਿਰਾ (Nimart Khaira ) ਅਤੇ ਐਮੀ ਵਿਰਕ ਸਟਾਰਰ ਫ਼ਿਲਮ ‘ਸੌਂਕਣ ਸੌਂਕਣੇ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਕਾਕਾ ਕੌਤਕੀ ਨੇ ਵੀ ਕਿਰਦਾਰ ਨਿਭਾਇਆ ਹੈ । ਜਿਸ ਬਾਰੇ ਸਰਗੁਨ ਮਹਿਤਾ ਨੇ ਇਸ ਫ਼ਿਲਮ ‘ਚ ਕਾਕਾ ਕੌਤਕੀ ਵੱਲੋਂ ਨਿਭਾਏ ਕਿਰਦਾਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮਰਹੂਮ ਅਦਾਕਾਰ ਕਾਕਾ ਕੌਤਕੀ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਐਮੀ ਵਿਰਕ ਤੇ ਸਰਗੁਨ ਮਹਿਤਾ ਦੀ ਫ਼ਿਲਮ ਸੌਂਕਣ ਸੌਂਕਣੇ ਦਾ ਟ੍ਰੇਲਰ ਹੋਇਆ ਰਿਲੀਜ਼, ਜਾਣੋ ਕਦੋਂ ਹੋਵੇਗੀ ਰਿਲੀਜ਼
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਰਗੁਨ ਮਹਿਤਾ ਨੇ ਲਿਖਿਆ ਕਿ ‘ਕਾਕਾ ਕੌਤਕੀ ਬਾਈ ਨੇ ਫ਼ਿਲਮ ‘ਚ ਬਹੁਤ ਸੋਹਣਾ ਕੰਮ ਕੀਤਾ ਏ, ਅਸੀਂ ਤੁਹਾਨੂੰ ਬਹੁਤ ਮਿਸ ਕਰਾਂਗੇ, ਬਹੁਤ ਬਹੁਤ ਧੰਨਵਾਦ ਸੌਂਕਣ ਸੌਂਕਣੇ ਦਾ ਹਿੱਸਾ ਬਣਨ ਦੇ ਲਈ’। ਇਸ ਵੀਡੀਓ ਨੂੰ ਕਾਕਾ ਕੌਤਕੀ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਸਰਗੁਨ ਮਹਿਤਾ ਦਾ ਪਤੀ ਦੇ ਨਾਲ ਇਹ ਵੀਡੀਓ ਕੀਤਾ ਜਾ ਰਿਹਾ ਪਸੰਦ
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕਾਕਾ ਕੌਤਕੀ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀਆਂ ਕਈ ਫ਼ਿਲਮਾਂ ‘ਚ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਰਿਲੀਜ਼ ਹੋਣ ਜਾ ਰਹੀਆਂ ਹਨ । ਜਿਸ ਕਾਰਨ ਹਰ ਕੋਈ ਉਨ੍ਹਾਂ ਨੂੰ ਮਿਸ ਕਰ ਰਿਹਾ ਹੈ । ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਦੀ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੀ ਵੇਖਦਿਆਂ ਹੀ ਬਣ ਰਿਹਾ ਹੈ ।

ਇਹ ਫ਼ਿਲਮ ਦੋ ਭੈਣਾਂ ਦੇ ਆਲੇ ਦੁਆਲੇ ਘੁੰਮਦੀ ਹੈ । ਜੋ ਆਪਸ ‘ਚ ਸੌਂਕਣਾਂ ਬਣ ਜਾਂਦੀਆਂ ਹਨ । ਇਨ੍ਹਾਂ ਦੋਹਾਂ ਭੈਣਾਂ ਦੇ ਵਿਚਾਲੇ ਐਮੀ ਵਿਰਕ ਪਿਸਦੇ ਨਜ਼ਰ ਆਉਣਗੇ ।ਇਸ ਤੋਂ ਪਹਿਲਾਂ ਐਮੀ ਵਿਰਕ ਅਤੇ ਸਰਗੁਨ ਮਹਿਤਾ ਦੀ ਜੋੜੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।
View this post on Instagram