ਤਸਵੀਰ ‘ਚ ਨਜ਼ਰ ਆ ਰਹੀ ਇਸ ਕਿਊਟ ਬੱਚੀ ਦਾ ਅੱਜ ਪੰਜਾਬੀ ਫ਼ਿਲਮੀ ਇੰਡਸਟਰੀ ‘ਚ ਚੱਲਦਾ ਹੈ ਪੂਰਾ ਸਿੱਕਾ, ਕੀ ਤੁਸੀਂ ਪਹਿਚਾਣਿਆ?

Written by  Lajwinder kaur   |  September 25th 2019 12:39 PM  |  Updated: September 25th 2019 12:39 PM

ਤਸਵੀਰ ‘ਚ ਨਜ਼ਰ ਆ ਰਹੀ ਇਸ ਕਿਊਟ ਬੱਚੀ ਦਾ ਅੱਜ ਪੰਜਾਬੀ ਫ਼ਿਲਮੀ ਇੰਡਸਟਰੀ ‘ਚ ਚੱਲਦਾ ਹੈ ਪੂਰਾ ਸਿੱਕਾ, ਕੀ ਤੁਸੀਂ ਪਹਿਚਾਣਿਆ?

ਤਸਵੀਰ ‘ਚ ਨਜ਼ਰ ਆ ਰਹੀ ਇਸ ਕਿਊਟ ਬੱਚੀ ਨੂੰ ਕੀ ਤੁਸੀਂ ਪਹਿਚਾਣ ਪਾਏ ਹੋ? ਜੇ ਨਹੀਂ ਤਾਂ ਚਲੋ ਅਸੀਂ ਦੱਸ ਦਿੰਦੇ ਹਾਂ। ਇਹ ਉਹ ਨੇ ਜਿਨ੍ਹਾਂ ਨੇ ਲਗਤਾਰ ਚਾਰ ਵਾਰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ‘ਚ ਬੈਸਟ ਐਕਟਰੈੱਸ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ। ਜੀ ਹਾਂ ਤੁਸੀਂ ਸਹੀ ਸੋਚ ਰਹੇ ਹੋ ਇਹ ਨੇ ਪੰਜਾਬੀ ਫ਼ਿਲਮੀ ਇੰਡਸਟਰੀ ਦੀ ਦਿਲਕਸ਼ ਤੇ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ।

ਹੋਰ ਵੇਖੋ:ਹਰਸ਼ਦੀਪ ਕੌਰ ਨੇ ਜਿੱਤਿਆ IIFA 2019 ‘ਚ ਬੈਸਟ ਫੀਮੇਲ ਪਲੇਬੈਕ ਸਿੰਗਰ ਦਾ ਅਵਾਰਡ

ਇਹ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਪੋਸਟ ਕੀਤੇ ਕੁਝ ਸਮਾਂ ਹੀ ਹੋਇਆ ਹੈ ਤੇ ਫੈਨਜ਼ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ।

ਜੇ ਗੱਲ ਕਰੀਏ ਸਰਗੁਣ ਮਹਿਤਾ ਦੀ ਕੰਮ ਦੀ ਤਾਂ ਹਾਲ ਹੀ ‘ਚ ਉਹ ਸੁਰਖ਼ੀ ਬਿੰਦੀ ਫ਼ਿਲਮ ‘ਚ ਆਪਣੇ ਕਿਰਦਾਰ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਹੁਤ ਜਲਦ ਇੱਕ ਵਾਰ ਫਿਰ ਤੋਂ ਬਿੰਨੂ ਢਿੱਲੋਂ ਦੇ ਨਾਲ ਫ਼ਿਲਮ ਝੱਲੇ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network