ਸਰਗੁਣ ਮਹਿਤਾ ਨੇ ਸਾਂਝਾ ਕੀਤਾ ਬੈਲੀ ਡਾਂਸ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਐਕਟਰੈੱਸ ਦਾ ਇਹ ਅੰਦਾਜ਼, ਦੇਖੋ ਵੀਡੀਓ

Written by  Lajwinder kaur   |  April 11th 2021 05:59 PM  |  Updated: April 11th 2021 06:02 PM

ਸਰਗੁਣ ਮਹਿਤਾ ਨੇ ਸਾਂਝਾ ਕੀਤਾ ਬੈਲੀ ਡਾਂਸ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਐਕਟਰੈੱਸ ਦਾ ਇਹ ਅੰਦਾਜ਼, ਦੇਖੋ ਵੀਡੀਓ

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਸਰਗੁਣ ਮਹਿਤਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਨਵੀਂ ਡਾਂਸ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ।

inside image of sargun mehta image Image Source: Instagram

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਪਹੁੰਚੇ ਆਪਣੇ ਨਾਨਕੇ ਪਿੰਡ, ਮਾਮੀ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

inside image of sargun mehta Image Source: Instagram

ਇਸ ਵੀਡੀਓ ‘ਚ ਉਹ ਆਪਣੀ ਦੋਸਤ ਦੇ ਨਾਲ ਬੈਲੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।  ਉਹ ਆਪਣੇ ਕਮਾਲ ਦੇ ਡਾਂਸ ਮੂਵ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

sargun mehta Image Source: Instagram

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ। ਉਹ ਕਿਸਮਤ, ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ, ਲਾਹੌਰੀਆ, ਅੰਗਰੇਜ਼, ਸੁਰਖੀ ਬਿੰਦੀ ਵਰਗੀ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਨਾਮੀ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ 'ਚ ਅਦਾਕਾਰੀ ਵੀ ਕਰ ਚੁੱਕੀ ਹੈ। ਬਹੁਤ ਜਲਦ ਉਹ ਆਪਣੀ ਨਵੀਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

 

 

View this post on Instagram

 

A post shared by Sargun Mehta (@sargunmehta)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network