
ਸਰਗੁਨ ਮਹਿਤਾ (Sargun Mehta) ਦਾ ਇੱਕ ਵੀਡੀਓ (Video Viral) ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਦੀ ਬੈਕਗਰਾਊਂਡ ‘ਚ ਗੁਰੂ ਰੰਧਾਵਾ ਦਾ ਗੀਤ ‘ਪੈ ਗਈਆਂ ਸ਼ਾਮਾਂ’ ਚੱਲ ਰਿਹਾ ਹੈ । ਇਸ ਵੀਡੀਓ ‘ਤੇ ਸਰਗੁਨ ਮਹਿਤਾ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਬਿੰਨੂ ਢਿੱਲੋਂ ਨੇ ਵੀ ਇਸ ਵੀਡੀਓ ਨੂੰ ਪਸੰਦ ਕੀਤਾ ਹੈ, ਜਦੋਂਕਿ ਹੋਰ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ।
ਹੋਰ ਪੜ੍ਹੋ : ਪੰਜਾਬ ਦੀਆਂ ਸਿਫ਼ਤਾਂ ਕਰਦਾ ਰਣਜੀਤ ਬਾਵਾ ਦਾ ਨਵਾਂ ਗੀਤ ‘ਮਾਈ ਡੀਅਰ ਪੰਜਾਬ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਇਸ ਤੋਂ ਇਲਾਵਾ ਪ੍ਰਸ਼ੰਸਕਾਂ ਦੇ ਵੱਲੋਂ ਕਈ ਤਰ੍ਹਾਂ ਦੇ ਰਿਐਕਸ਼ਨ ਵੀ ਆ ਰਹੇ ਹਨ । ਪ੍ਰਸ਼ੰਸਕਾਂ ਨੇ ਸਰਗੁਨ ਦੀ ਡਰੈੱਸ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ । ਕਈ ਸਰਗੁਨ ਮਹਿਤਾ ਨੂੰ ਨਿਮਰਤ ਖਹਿਰਾ ਤੋਂ ਨਸੀਹਤ ਲੈਣ ਲਈ ਆਖ ਰਹੇ ਹਨ ਅਤੇ ਕਿਹਾ ਹੈ ਕਿ ਨਿੰਮੋ ਆਪਣੀ ਸਾਦਗੀ ਦੇ ਨਾਲ ਕਿਵੇਂ ਹਰ ਕਿਸੇ ਦਾ ਦਿਲ ਜਿੱਤਦੀ ਹੈ ।
ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੇ ਅਦਾਕਾਰ ਰਤਨ ਔਲਖ ਦੀ ਧੀ ਦਾ ਹੋਇਆ ਵਿਆਹ, ਮਲਕੀਤ ਰੌਣੀ, ਸ਼ਵਿੰਦਰ ਮਾਹਲ ਸਣੇ ਕਈ ਅਦਾਕਾਰਾਂ ਨੇ ਦਿੱਤੀ ਵਧਾਈ
ਕਈ ਪ੍ਰਸ਼ੰਸਕਾਂ ਨੇ ਇਸ ਵੀਡੀਓ ਨੂੰ ਪਸੰਦ ਵੀ ਕੀਤਾ ਹੈ । ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ਅਤੇ ਫ਼ਿਲਮਾਂ ‘ਚ ਉਹ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਂਦੀ ਨਜ਼ਰ ਆਉਂਦੀ ਹੈ ।

ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਜਾਂਦਾ ਹੈ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ਕਰੋਲ ਬਾਗ ਦੇ ਨਾਲ ਕੀਤੀ ਸੀ । ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ । ਅਦਾਕਾਰਾ ਦਾ ਪਤੀ ਰਵੀ ਦੁਬੇ ਵੀ ਇੱਕ ਬਿਹਤਰੀਨ ਅਦਾਕਾਰ ਹੈ ।
View this post on Instagram