ਸਾਰਿਕਾ ਗਿੱਲ ਲੈ ਕੇ ਆ ਰਹੀ ਹੈ ਆਪਣਾ ਨਵਾਂ ਗੀਤ ‘ਸਾਕ ਮੋੜਦੀ’

Written by  Lajwinder kaur   |  December 31st 2018 03:05 PM  |  Updated: December 31st 2018 03:12 PM

ਸਾਰਿਕਾ ਗਿੱਲ ਲੈ ਕੇ ਆ ਰਹੀ ਹੈ ਆਪਣਾ ਨਵਾਂ ਗੀਤ ‘ਸਾਕ ਮੋੜਦੀ’

ਪੰਜਾਬੀ ਗਾਇਕਾ ਸਾਰਿਕਾ ਗਿੱਲ ਜੋ ਕਿ ਬਹੁਤ ਜਲਦੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੂਬਰੂ ਹੋਵੇਗੀ। ਸਾਰਿਕਾ ਗਿੱਲ ਆਪਣਾ ਗੀਤ ਸਾਕ ਮੋੜਦੀ ਨਾਲ ਛੋਟੇ ਪਰਦੇ ‘ਤੇ ਆਉਣ ਵਾਲੀ ਹੈ। ਹਾਂ ਜੀ ਸਾਕ ਮੋੜਦੀ ਗੀਤ ਨੂੰ ਦੁਨੀਆਂ ਭਰ ‘ਚ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਦੇ ਨਾਲ ਨਾਲ ਯੂ-ਟਿਊਬ ‘ਤੇ 2 ਜਨਵਰੀ 2019 ਨੂੰ ਰਿਲੀਜ਼ ਕੀਤਾ ਜਾਵੇਗਾ।

Sarika Gill Punjabi song Saak Mohrdi release date 2 January ਸਾਰਿਕਾ ਗਿੱਲ ਲੈ ਕੇ ਆ ਰਹੀ ਹੈ ਆਪਣਾ ਨਵਾਂ ਗੀਤ ‘ਸਾਕ ਮੋੜਦੀ’

ਹੋਰ ਵੇਖੋ: ਅਨਮੋਲ ਗਗਨ ਮਾਨ ਦੇ ‘ਚੰਡੀਗੜ੍ਹ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲੀ ਵੱਖਰੀ ਲੁੱਕ

ਸਾਕ ਮੋੜਦੀ ਗੀਤ ਨੂੰ ਸਾਰਿਕਾ ਗਿੱਲ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਜਿੰਦ-ਜਾਨ ਦੇਸੀ ਕਰਿਊ ਵਾਲਿਆਂ ਨੇ ਆਪਣੇ ਮਿਊਜ਼ਿਕ ਨਾਲ ਇਸ ਗੀਤ ਨੂੰ ਤਿਆਰ ਕੀਤਾ ਹੈ। ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਹੀ ਲਿਖੇ ਹਨ। ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਦੇਸੀ ਕਰਿਊ ਵਾਲਿਆਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀ ਗੀਤ ਦਾ ਪੋਸਟਰ ਨੂੰ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

https://www.instagram.com/p/BsAy44BASFF/

ਪੋਸਟਰ ‘ਚ ਸਾਰਿਕਾ ਗਿੱਲ ਪੰਜਾਬੀ ਸੂਟ ਦੇ ਨਾਲ ਅੱਤ ਕਰਾਉਂਦੀ ਨਜ਼ਰ ਆ ਰਹੀ ਹੈ। ਪੋਸਟਰ ਤੇ ਇਸ ਗੀਤ ਦੀ ਰਿਲੀਜ਼ ਡੇਟ ਵੀ ਦੱਸੀ ਹੈ। ਇਸ ਗੀਤ ਨੂੰ ਸਾਰਿਕਾ ਗਿੱਲ ਨੇ ਅਪਣੀ ਆਵਾਜ਼ ਨਾਲ ‘ਖਜੂਰੀ ਗੁੱਤ’, ‘ਮਿਸ ਕੌਰ’, ‘ਡਿਗਰੀਆਂ’ ਤੇ ‘ਸਵੈਗ’ ਵਰਗੇ ਗੀਤਾਂ ਨੂੰ ਸਰੋਤਿਆਂ ਦੀ ਝੋਲੀ ‘ਚ ਪਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network