ਪੰਜਾਬ ਹੜ੍ਹ ਪੀੜ੍ਹਤਾਂ ਲਈ ਸਤਿੰਦਰ ਸਰਤਾਜ 11 ਲੱਖ ਦੀ ਮਦਦ ਦੇ ਨਾਲ ਇਹ ਗੀਤ ਵੀ ਕਰਨਗੇ ਸਮਰਪਿਤ

Written by  Aaseen Khan   |  September 01st 2019 12:08 PM  |  Updated: September 01st 2019 12:08 PM

ਪੰਜਾਬ ਹੜ੍ਹ ਪੀੜ੍ਹਤਾਂ ਲਈ ਸਤਿੰਦਰ ਸਰਤਾਜ 11 ਲੱਖ ਦੀ ਮਦਦ ਦੇ ਨਾਲ ਇਹ ਗੀਤ ਵੀ ਕਰਨਗੇ ਸਮਰਪਿਤ

ਪੰਜਾਬੀ ਇੰਡਸਟਰੀ ਦੇ ਸਰਤਾਜ ਜਿੰਨ੍ਹਾਂ ਦੀ ਸ਼ਾਇਰੀ ਅਤੇ ਗਾਇਕੀ ਪੰਜਾਬੀਆਂ ਲਈ ਅਣਮੁੱਲਾ ਤੋਹਫ਼ਾ ਹੈ। ਗਾਇਕ, ਸ਼ਾਇਰ ਅਤੇ ਅਦਾਕਾਰੀ ਦੇ ਨਾਲ ਨਾਲ ਸਤਿੰਦਰ ਸਰਤਾਜ ਦਿਲ ਦੇ ਵੀ ਬਹੁਤ ਅਮੀਰ ਹਨ। ਲੰਗੇ ਐਤਵਾਰ 31 ਅਗਸਤ ਨੂੰ ਸਤਿੰਦਰ ਸਰਤਾਜ ਨੇ ਆਪਣੇ ਜਨਮਦਿਨ ਵਾਲੇ ਦਿਨ ਪੰਜਾਬ ਦੇ ਹੜ੍ਹ ਪੀੜ੍ਹਤਾਂ ਨੂੰ 11 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਮਦਦ ਦੇ ਨਾਲ ਨਾਲ ਸਤਿੰਦਰ ਸਰਤਾਜ ਹੜ੍ਹ ਪੀੜ੍ਹਤਾਂ ਲਈ ਇੱਕ ਗਾਣਾ ਵੀ ਡੈਡੀਕੇਟ ਕਰਨ ਜਾ ਰਹੇ ਹਨ ਜਿਸ ਦਾ ਨਾਮ ਹੈ 'ਹਮਾਯਤ' (The Help)।

ਸਤਿੰਦਰ ਸਰਤਾਜ ਇਹ ਗੀਤ ਉਹਨਾਂ ਪਰਿਵਾਰਾਂ ਲਈ ਲੈ ਕੇ ਆ ਰਹੇ ਹਨ ਜਿੰਨ੍ਹਾਂ ਨੂੰ ਹੜ੍ਹਾਂ ਦੀ ਤ੍ਰਾਸਦੀ 'ਚ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਦੇ ਇਸ ਫੈਸਲੇ ਤੇ ਸਤਿੰਦਰ ਸਰਤਾਜ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਸਤਿੰਦਰ ਸਰਤਾਜ ਹੀ ਨਹੀਂ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਗਾਇਕਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਅਤੇ ਪੀੜ੍ਹਤਾਂ ਦੀ ਮਦਦ ਲਈ ਰਾਸ਼ੀ ਦਾ ਐਲਾਨ ਵੀ ਕੀਤਾ ਹੈ।

ਹੋਰ ਵੇਖੋ : ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਅਵਾਜ਼ ‘ਚ ‘ਸਭਿ ਜੀਅ ਤੁਮਾਰੇ ਜੀ ਤੂੰ ਜੀਅ ਕਾ ਦਾਤਾਰਾ’ ਧਾਰਮਿਕ ਸ਼ਬਦ ਹੋਇਆ ਰਿਲੀਜ਼, ਦੇਖੋ ਵੀਡੀਓ

ਗਿੱਪੀ ਗਰੇਵਾਲ, ਮੀਕਾ ਸਿੰਘ, ਰੇਸ਼ਮ ਸਿੰਘ ਅਨਮੋਲ, ਤਰਸੇਮ ਜੱਸੜ, ਹਿਮਾਂਸ਼ੀ ਖੁਰਾਣਾ ਕੁਲਬੀਰ ਝਿੰਜਰ,ਬੱਬੂ ਮਾਨ ਅਜਿਹੇ ਨਾਮ ਹਨ ਜਿੰਨ੍ਹਾਂ ਨੇ ਮਦਦ ਦਾ ਹੱਥ ਅੱਗੇ ਵਧਾਇਆ ਹੈ। ਇਸ ਤੋਂ ਇਲਾਵਾ ਪੰਜਾਬ ਭਰ ਦੇ ਪਿੰਡਾਂ 'ਚੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮਦਦ ਭੇਜੀ ਗਈ ਹੈ ਅਤੇ ਖਾਲਸਾ ਏਡ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਗਰਾਊਂਡ ਲੈਵਲ 'ਤੇ ਕੰਮ ਕਰ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network