ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ‘ਇੱਕੋ ਮਿੱਕੇ’ ਫ਼ਿਲਮ ਦਾ ਗੀਤ ‘ਸ਼ਰਮਿੰਦਾ’ ਸਤਿੰਦਰ ਸਰਤਾਜ ਦੀ ਆਵਾਜ਼ ‘ਚ ਹੋਇਆ ਰਿਲੀਜ਼, ਵੇਖੋ ਵੀਡੀਓ

written by Lajwinder kaur | February 27, 2020

ਪਿਆਰ ਦੇ ਰਿਸ਼ਤੇ ‘ਤੇ ਬਣੀ ਫ਼ਿਲਮ ‘ਇੱਕੋ ਮਿੱਕੇ’ ਜਿਸ ਦਾ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤ ਚੁੱਕਿਆ ਹੈ । ਇਸ ਦਰਮਿਆਨ ਫ਼ਿਲਮ ਦਾ ਸੈਡ ਸੌਂਗ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਜੀ ਹਾਂ ‘ਸ਼ਰਮਿੰਦਾ’ ਟਾਈਟਲ ਹੇਠ ਨਵੇਂ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਸਤਿੰਦਰ ਸਰਤਾਜ ਵੱਲੋਂ ਹੀ ਗਾਇਆ ਗਿਆ ਹੈ ਤੇ ਗੀਤ ਦੇ ਬਾਕਮਾਲ ਦੇ ਬੋਲ ਖੁਦ ਸਤਿੰਦਰ ਸਰਤਾਜ ਦੀ ਕਲਮ ‘ਚੋਂ ਹੀ ਨਿਕਲੇ ਨੇ । ਹੋਰ ਵੇਖੋ:ਯੂਟਿਊਬਰ ਸਟਾਰ ਤੇ ਪੰਜਾਬੀ ਅਦਾਕਾਰ ਕਿੰਗ ਬੀ ਚੌਹਾਨ ਦਾ ਹੋਇਆ ਵਿਆਹ, ਸ਼ੇਅਰ ਕੀਤਾ ਵੀਡੀਓ ਇਸ ਗੀਤ ਨੂੰ ਬੀਟ ਮਨਿਸਟਰ (Beat Minister) ਵੱਲੋਂ ਸ਼ਾਨਦਾਰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ । ਸ਼ਰਮਿੰਦਾ ਗੀਤ ਨੂੰ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਗੀਤ ਰਿਲੀਜ਼ਿੰਗ ਤੋਂ ਬਾਅਦ ਸ਼ੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਫੈਨਜ਼ ਨੂੰ ਇਹ ਗੀਤ ਖੂਬ ਪਸੰਦ ਆ ਰਿਹਾ ਹੈ । ਜੇ ਗੱਲ ਕਰੀਏ ਸ਼ਰਮਿੰਦਾ ਗੀਤ ਦੀ ਤਾਂ ਉਸ ਨੂੰ ਗਾਇਕ ਨੇ ਉਸ ਇਨਸਾਨ ਦੇ ਪੱਖ ਤੋਂ ਗਾਇਆ ਹੈ ਜੋ ਆਪਣੀ ਗਲਤੀਆਂ ਦੇ ਕਰਕੇ ਆਪਣੇ ਪਿਆਰੇ ਰਿਸ਼ਤੇ ਨੂੰ ਗੁਆ ਦਿੰਦਾ ਹੈ । ਇਹ ਗੀਤ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ । ਜੇ ਗੱਲ ਕਰੀਏ ਇੱਕੋ ਮਿੱਕੇ ਫ਼ਿਲਮ ਦੀ ਤਾਂ ਲੀਡ ਰੋਲ ‘ਚ ਨਜ਼ਰ ਆਉਣਗੇ ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ।  ਅਨੋਖੀ ਪਿਆਰ ਦੀ ਦਾਸਤਾਨ ਵਾਲੀ ਕਹਾਣੀ ਪੰਕਜ ਵਰਮਾ ਵੱਲੋਂ ਲਿਖੀ ਗਈ ਹੈ ਤੇ ਉਨ੍ਹਾਂ ਦੇ ਨਿਰਦੇਸ਼ਨ ਹੇਠ ਫ਼ਿਲਮ ਨੂੰ ਤਿਆਰ ਕੀਤਾ  ਗਿਆ ਹੈ । ਇਸ ਫ਼ਿਲਮ ‘ਚ ਸਤਿੰਦਰ ਤੇ ਅਦਿਤੀ ਤੋਂ ਇਲਾਵਾ ਸਰਦਾਰ ਸੋਹੀ, ਮਹਾਬੀਰ ਭੁੱਲਰ, ਵਿਜੈ ਕੁਮਾਰ, ਨਵਦੀਪ ਕਲੇਰ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਪਿਆਰ-ਇਮੋਸ਼ਨ ਤੇ ਕਮੇਡੀ ਵਾਲੀ ਇਹ ਫ਼ਿਲਮ 13 ਮਾਰਚ ਨੂੰ ਸਿਨੇਮਾ ਘਰਾਂ ‘ਚ ਪਿਆਰ ਦੀ ਮਹਿਕ ਬਿਖੇਰਦੀ ਹੋਈ ਨਜ਼ਰ ਆਵੇਗੀ ।

0 Comments
0

You may also like