ਸਤਿੰਦਰ ਸਰਤਾਜ ਨੇ ਫੀਮੇਲ ਪ੍ਰਸ਼ੰਸਕਾਂ ਵੱਲੋਂ ਮਿਲੇ ਸਤਿਕਾਰ ਦਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼

written by Lajwinder kaur | August 19, 2021

ਪੰਜਾਬੀ ਸੰਗੀਤਕ ਜਗਤ ਦੇ ਬਾਕਮਾਲ ਸੂਫ਼ੀ ਗਾਇਕ ਡਾ. ਸਤਿੰਦਰ ਸਰਤਾਜ (Satinder Sartaaj) ਜੋ ਕਿ ਜ਼ਮੀਨ ਦੇ ਨਾਲ ਜੁੜੇ ਹੋਏ ਕਲਾਕਾਰ ਹਨ । ਸਾਫ਼ ਸੁਥਰੀ ਗਾਇਕੀ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬਣ ਵਾਲੇ ਸਰਤਾਜ ਨੂੰ ਮਿਲਣ ਲਈ ਉਨ੍ਹਾਂ ਦੇ ਫੈਨਸ ਉਤਾਵਲੇ ਨਜ਼ਰ ਆਉਂਦੇ ਹਨ ਅਤੇ ਜਦੋਂ ਕਿਤੇ ਉਨ੍ਹਾਂ ਨਾਲ ਰੁਬਰੂ ਹੋਣ ਦਾ ਮੌਕਾ ਫੈਨਸ ਨੂੰ ਮਿਲਦਾ ਹੈ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ । ਆਪਣੇ ਫੀਮੇਲ ਫੈਨਜ਼ ਦੀ ਇੱਕ ਵੀਡੀਓ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਕੀਤਾ ਹੈ।

singer satinder sartaaj pic image source-youtube

ਹੋਰ ਪੜ੍ਹੋ : ਮਨਿੰਦਰ ਬੁੱਟਰ ਦੇ ‘ਸਖੀਆਂ’ ਗੀਤ ਨੇ ਪਾਰ ਕੀਤਾ 500 ਮਿਲੀਅਨ ਵਿਊਜ਼ ਦਾ ਅੰਕੜਾਂ, ਪੋਸਟ ਪਾ ਕੇ ਵਾਹਿਗੁਰੂ ਜੀ ਦਾ ਕੀਤਾ ਧੰਨਵਾਦ

ਹੋਰ ਪੜ੍ਹੋ : ਗਾਇਕ ਜੋਬਨ ਸੰਧੂ ਆਪਣੇ ਨਵੇਂ ਗੀਤ ‘Engagement-ਮੰਗਣੀ ਤੋਂ ਬਾਅਦ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

Twajjo-Satinder image source-youtube

ਇਸ ਵੀਡੀਓ 'ਚ ਦੇਖ ਸਕਦੇ ਹੋ ਉਨ੍ਹਾਂ ਦੀ ਫੀਮੇਲ ਪ੍ਰਸ਼ੰਸਕਾਂ ਉਨ੍ਹਾਂ ਦੇ ਸਿਰ ਉੱਤੇ ਫੁਲਕਾਰੀ ਦੀ ਛਾਂ ਕਰਕੇ ਐਂਟਰੀ ਕਰਵਾ ਰਹੀਆਂ ਨੇ। ਇਸ ਪੁਰਾਣਾ ਵੀਡੀਓ ਨੂੰ ਗਾਇਕ ਨੇ ਆਪਣੇ ਨਵੇਂ ਗੀਤ ਦਹਿਲੀਜ਼ ਦੇ ਨਾਲ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਫੀਮੇਲ ਪ੍ਰਸ਼ੰਸਕਾਂ ਆਪਣੇ ਪਸੰਦੀਦਾ ਗਾਇਕ ਨੂੰ ਦੇਖ ਬਹੁਤ ਹੀ ਖੁਸ਼ ਨਜ਼ਰ ਆ ਰਹੀਆਂ ਨੇ। ਦਰਸ਼ਕਾਂ ਨੂੰ ਵੀ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

 

View this post on Instagram

 

A post shared by Satinder Sartaaj (@satindersartaaj)

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਕਈ ਮਿੱਠੇ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਬਾਕਮਾਲ ਕੰਮ ਕਰ ਰਹੇ ਨੇ। ਆਉਣ ਵਾਲੇ ਸਮੇਂ ‘ਚ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉਹ ਨੀਰੂ ਬਾਜਵਾ ਦੇ ਨਾਲ ਕਲੀ-ਜੋਟਾ ਫ਼ਿਲਮ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਅਖੀਰਲੀ ਵਾਰ ਉਹ ‘ਇੱਕੋ ਮਿੱਕੇ’ ਫ਼ਿਲਮ ‘ਚ ਨਜ਼ਰ ਆਏ ਸੀ। ਕੋਰੋਨਾ ਕਰਕੇ ਇਹ ਫ਼ਿਲਮ ਜ਼ਿਆਦਾ ਕਮਾਲ ਨਹੀਂ ਸੀ ਦਿਖਾ ਪਾਈ, ਸੋ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ‘ਚ ਇੱਕੋ ਮਿੱਕੇ ਫ਼ਿਲਮ ਨੂੰ ਵੀ ਮੁੜ ਤੋਂ ਰਿਲੀਜ਼ ਕੀਤਾ ਜਾਵੇ।

 

0 Comments
0

You may also like