ਗਾਇਕ ਸਤਿੰਦਰ ਸਰਤਾਜ ਦੇ ਨਵੇਂ ਗੀਤ ‘ਪਾਕੀਜ਼ਗੀ’ ਦੀ ਸ਼ਾਨਦਾਰ ਫਰਸਟ ਲੁੱਕ ਆਈ ਸਾਹਮਣੇ

written by Lajwinder kaur | July 01, 2021

ਪੰਜਾਬੀ ਸੰਗੀਤਕ ਜਗਤ ਦੇ ਬਾਕਮਾਲ ਸੂਫ਼ੀ ਗਾਇਕ ਸਤਿੰਦਰ ਸਰਤਾਜ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਸਤਿੰਦਰ ਸਰਤਾਜ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਨੇ। ਜੀ ਹਾਂ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਨਵੇਂ ਗੀਤ ਪਾਕੀਜ਼ਗੀ ਦਾ ਐਲਾਨ ਕਰ ਦਿੱਤਾ ਹੈ।

satinder sartaaj wished happy world music day image credit: instagram

ਹੋਰ ਪੜ੍ਹੋ :  ਲਓ ਜੀ ਹਾਸਿਆਂ ਦੇ ਸਫਰ ‘ਤੇ ਜਾਣ ਲਈ ਹੋ ਜਾਓ ਤਿਆਰ ਆ ਰਿਹਾ ਹੈ ਨਵਾਂ ਸ਼ੋਅ 'Stand up te Paao Khupp’

ਹੋਰ ਪੜ੍ਹੋ :  ਐਕਟਰ ਰਣਵੀਰ ਸਿੰਘ ਦੀ ਨਵੀਂ ਲੁੱਕ ਨੇ ਸਭ ਨੂੰ ਕੀਤਾ ਹੈਰਾਨ, ਸਾਹਮਣੇ ਆਈਆਂ ਨਵੀਆਂ ਤਸਵੀਰਾਂ, ਲੰਬੇ ਵਾਲਾਂ ਨਾਲ ਆਏ ਨਜ਼ਰ

singer satinder sartaaj shared poster image credit: instagram

ਉਨ੍ਹਾਂ ਨੇ ਗੀਤ ਪਾਕੀਜ਼ਗੀ ਦੀ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘𝒫𝒶𝓀𝑒𝑒𝓏𝑔𝒾…ਪਾਕੀਜ਼ਗੀ پاکیزگی पाकीज़गी ਇਹ ਇੱਕ ਪਵਿੱਤਰ ਕਹਾਣੀ ਦੀ ਪਹਿਲੀ ਝਲਕ ਹੈ; Releasing on Mon. #5thJuly’ । ਇਸ ਪੋਸਟਰ ਉੱਤੇ ਸਤਿੰਦਰ ਸਰਤਾਜ ਦੀ ਵੱਖਰੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਕੁਝ ਹੀ ਸਮੇਂ ‘ਚ ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ।

Twajjo-Satinder-Isha Rikhi image credit: instagram

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਨੇ। ਉਨ੍ਹਾਂ ਨੇ ਕਈ ਬਿਹਤਰੀਨ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਨੇ। ਅਖੀਰਲੀ ਵਾਰ ਉਹ ‘ਇੱਕੋ ਮਿੱਕੇ’ ਫ਼ਿਲਮ ‘ਚ ਨਜ਼ਰ ਆਏ ਸੀ।

 

0 Comments
0

You may also like