
21 ਨਵੰਬਰ ਦੇ ਦਿਨ ਲੰਬੀ ਹੇਕ ਦੀ ਰਾਣੀ ਗਾਇਕਾ ਗੁਰਮੀਤ ਬਾਵਾ (Folk Singer Gurmeet Bawa)ਦੇ ਇਸ ਦੁਨੀਆ ਤੋਂ ਰੁਖਸਤ ਹੋਣ ਦੇ ਨਾਲ ਇੱਕ ਗਾਇਕੀ ਯੁੱਗ ਖਤਮ ਹੋ ਗਿਆ ਹੈ। ਉਨ੍ਹਾਂ ਦਾ ਇਸ ਤਰ੍ਹਾਂ ਚੱਲੇ ਜਾਣਾ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਪਰ ਬਹੁਤ ਹੀ ਜ਼ਿਆਦਾ ਮਨ ਦੁੱਖੀ ਹੁੰਦਾ ਹੈ ਜਦੋਂ ਨਾਮੀ ਕਲਾਕਾਰਾਂ ਨੂੰ ਬਣਦਾ ਸਨਮਾਨ ਨਾ ਮਿਲੇ। ਜੀ ਹਾਂ ਇਸ ਗੱਲ ਦਾ ਦੁੱਖ ਜਾਤਿਆ ਹੈ ਅਦਾਕਾਰਾ ਅਤੇ ਗਾਇਕਾ ਸਤਿੰਦਰ ਸੱਤੀ Satinder Satti ਨੇ।
ਸਤਿੰਦਰ ਸੱਤੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪੰਜਾਬੀ ਕਲਾਕਾਰਾਂ ਦੇ ਲਈ ਆਪਣਾ ਗੁੱਸਾ ਪ੍ਰਗਟ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਨ੍ਹਾਂ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਦਿੱਗਜ ਗਾਇਕਾ ਗੁਰਮੀਤ ਬਾਵਾ ਦੀ ਆਖੀਰ ਵਿਦਾਈ ਤੇ ਬਸ ਕੁਝ ਗਿਣੇ ਚੁਣੇ ਕਲਾਕਾਰ ਪਹੁੰਚੇ ਸੀ। ਇੰਨੀ ਵੱਡੀ ਫਨਕਾਰ ਇਸ ਦੁਨੀਆ ਤੋਂ ਰੁਖਸਤ ਹੋਈ ਹੈ ਤੇ ਕਲਾਕਾਰਾਂ ਦਾ ਫਰਜ਼ ਬਣਦਾ ਸੀ ਕਿ ਉਹ ਸਮਾਂ ਕੱਢ ਕੇ ਆਉਂਦੇ ਤੇ ਗਾਇਕਾ ਗੁਰਮੀਤ ਬਾਵਾ ਨੂੰ ਬਣਦਾ ਮਾਣ ਦਿੰਦੇ।
ਉਨ੍ਹਾਂ ਨੇ ਇਸ ਵੀਡੀਓ ‘ਚ ਬਹੁਤ ਸਾਰੀਆਂ ਖਰੀਆਂ ਗੱਲਾਂ ਕੀਤੀਆਂ ਨੇ ਜੋ ਕਿ ਹਰ ਇੱਕ ਨੂੰ ਝੰਜੋੜ ਕੇ ਰੱਖਦੀਆਂ ਹਨ। ਉਨ੍ਹਾਂ ਨੇ ਹੱਥ ਜੋੜ ਕੇ ਸਾਰੇ ਹੀ ਕਲਾਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਗੁਰਮੀਤ ਬਾਵਾ ਦੇ ਭੋਗ ਉੱਤੇ ਜ਼ਰੂਰ ਸਾਰੇ ਪਹੁੰਚਣ ਭਾਵੇਂ ਕੋਈ ਨਵਾਂ ਕਲਾਕਾਰ ਭਾਵੇਂ ਪੁਰਾਣਾ। ਉਨ੍ਹਾਂ ਨੇ ਬਾਰ-ਬਾਰ ਸਾਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਭੋਗ ਉੱਤੇ ਪਹੁੰਚਣਾ ਦੀ ਅਪੀਲ ਕੀਤੀ ਹੈ।
ਦੱਸ ਦਈਏ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਗਾਇਕੀ ਦੀ ਸੇਵਾ ਕਰਨ ਵਾਲੀ ਗਾਇਕਾ ਗੁਰਮੀਤ ਬਾਵਾ ਦਾ ਕੱਲ ਸਸਕਾਰ ਹੋਇਆ ਸੀ। ਇਸ ਮੌਕੇ ਗੁਰਮੀਤ ਕੌਰ ਬਾਵਾ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਉਨ੍ਹਾਂ ਦੇ ਗਾਇਕ ਪਤੀ ਕਿਰਪਾਲ ਸਿੰਘ ਬਾਵਾ, ਬੇਟੀ ਗਲੋਰੀ ਬਾਵਾ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਦਮਸ੍ਰੀ ਪੂਰਨ ਚੰਦ ਵਡਾਲੀ, ਸਤਿੰਦਰ ਸੱਤੀ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਜਤਿੰਦਰ ਕੌਰ ਤੇ ਕੁਝ ਹੋਰ ਪੰਜਾਬੀ ਕਲਾਕਾਰ ਮਾਜੌਦੂ ਸਨ।
View this post on Instagram