ਅੰਬਰਦੀਪ ਸਿੰਘ ਨੇ ਵੀ ਆਪਣੀ ਫ਼ਿਲਮ ‘ਸੌਂਕਣ ਸੌਂਕਣੇ’ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ, ਇਸ ਦਿਨ ਐਮੀ-ਸਰਗੁਣ-ਨਿਮਰਤ ਦੀ ਜੋੜੀ ਨਜ਼ਰ ਆਵੇਗੀ ਵੱਡੇ ਪਰਦੇ ‘ਤੇ

Written by  Lajwinder kaur   |  August 26th 2021 04:28 PM  |  Updated: August 26th 2021 04:28 PM

ਅੰਬਰਦੀਪ ਸਿੰਘ ਨੇ ਵੀ ਆਪਣੀ ਫ਼ਿਲਮ ‘ਸੌਂਕਣ ਸੌਂਕਣੇ’ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ, ਇਸ ਦਿਨ ਐਮੀ-ਸਰਗੁਣ-ਨਿਮਰਤ ਦੀ ਜੋੜੀ ਨਜ਼ਰ ਆਵੇਗੀ ਵੱਡੇ ਪਰਦੇ ‘ਤੇ

ਪਾਲੀਵੁੱਡ ਵਿੱਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਜੋਂ ਪਹਿਚਾਣ ਰੱਖਣ ਵਾਲੇ ਅੰਬਰਦੀਪ ਸਿੰਘ ਨੇ ਆਪਣੀ ਫ਼ਿਲਮ ਸੌਂਕਣ ਸੌਂਕਣੇ ਦੀ ਰਿਲੀਜ਼ ਡੇਟ ਬਾਰੇ ਖੁਲਾਸਾ ਕਰ ਦਿੱਤਾ ਹੈ। ਜੀ ਹਾਂ ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਕਹਾਣੀ ‘ਤੇ ਅਧਾਰਿਤ ਫ਼ਿਲਮ ‘ਸੌਂਕਣ ਸੌਂਕਣੇ’ (Saunkan Saunkne)'ਚ ਮੁੱਖ ਲੀਡ ਰੋਲ 'ਚ ਨੇ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਨਜ਼ਰ ਆਉਣਗੇ।

saunkan saunkne ammy virk, sargun mehta and nimrat khaira Image Source: Instagram

ਹੋਰ ਪੜ੍ਹੋ : ਲਓ ਜੀ ਤਰਸੇਮ ਜੱਸੜ ਨੇ ਵੀ ਆਪਣੀ ਫ਼ਿਲਮ ‘ਰੱਬ ਦਾ ਰੇਡੀਓ-3’ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

ਅੰਬਰਦੀਪ ਸਿੰਘ ਨੇ ਆਪਣੀ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਹ ਫ਼ਿਲਮ ‘ਨੋਟ ਕਰੋ ਇੱਕ ਹੋਰ ਡੇਟ... 14ਅਪ੍ਰੈਲ 2022 .. ਮੈਂ ਸ਼ਰਤ ਲਗਾ ਸਕਦਾ ਹਾਂ.. ਇਹ 2022 ਦੀ ਸਭ ਤੋਂ ਹਾਸੇ ਵਾਲੀ ਫ਼ਿਲਮ ਹੋਵੇਗੀ..’ ਨਾਲ ਹੀ ਉਨ੍ਹਾਂ ਨੇ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਨੂੰ ਟੈਗ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

inside image of ammy sargun and nimart Image Source: Instagram

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਆਪਣੀ ਭਤੀਜੀ ਦੇ ਨਾਲ ਤਸਵੀਰ ਪੋਸਟ ਕਰਕੇ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਭੂਆ-ਭਤੀਜੀ ਦਾ ਇਹ ਕਿਊਟ ਅੰਦਾਜ਼

ਜੇ ਗੱਲ ਕਰੀਏ ਇਸ ਫ਼ਿਲਮ ਦੀ ਸ਼ੂਟਿੰਗ ਪਿੱਛਲੇ ਸਾਲ ਹੋ ਗਈ ਸੀ। ਸ਼ੂਟਿੰਗ ਸੈੱਟ ਤੋਂ ਸਰਗੁਣ ਤੇ ਨਿਮਰਤ ਦੇ ਕਈ ਵੀਡੀਓਜ਼ ਵਾਇਰਲ ਹੋਏ ਸੀ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਗਿਆ ਹੈ। ਇਨ੍ਹਾਂ ਵੀਡੀਓ ‘ਚ ਦੋਵਾਂ ਹੀਰੋਇਨਾਂ ਦਾ ਪੇਂਡੂ ਅੰਦਾਜ਼ ਦੇਖਣ ਨੂੰ ਮਿਲਿਆ ਸੀ। ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ। ਇਹ ਇਕ ਰੋਮਾਂਟਿਕ ਕਾਮੇਡੀ ਡਰਾਮਾ ਫ਼ਿਲਮ ਹੈ । ਦਰਸ਼ਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network