ਮੂੰਹ ਰਾਹੀਂ ਨਕਲੀ ਸਾਹ ਦੇ ਕੇ ਜ਼ਹਿਰੀਲੇ ਸੱਪ ਦੀ ਬਚਾਈ ਜਾਨ, ਵੀਡੀਓ ਵਾਇਰਲ

written by Rupinder Kaler | June 04, 2021

ਸੱਪ ਦਾ ਨਾਂਅ ਸੁਣਦੇ ਹੀ ਹਰ ਕੋਈ ਡਰ ਜਾਂਦਾ ਹੈ । ਕੁਝ ਲੋਕ ਤਾਂ ਇਸ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਸੱਪ ਨੂੰ ਦੇਖਦੇ ਹੀ ਮਾਰ ਦਿੰਦੇ ਹਨ, ਪਰ ਕੁਝ ਅਜਿਹੇ ਵੀ ਲੋਕ ਹੁੰਦੇ ਹਨ ਜਿਹੜੇ ਸੱਪਾਂ ਨੂੰ ਪਿਆਰ ਕਰਦੇ ਹਨ ।ਛੱਤੀਸਗੜ੍ਹ ਦੇ ਬਸਤਰ ਦਾ ਅਜਿਹਾ ਹੀ ਇੱਕ ਵੀਡੀਓ ਅੱਜ ਕੱਲ੍ਹ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸੱਪ ਨੂੰ ਬਚਾਉਣ ਵਾਲੇ ਨੇ ਆਪਣੇ ਮੂੰਹ ਵਿੱਚੋਂ ਪਾਈਪ ਰਾਹੀਂ ਇੱਕ ਕੋਬਰਾ ਸੱਪ ਨੂੰ ਨਕਲੀ ਸਾਹ ਦੇ ਕੇ ਜ਼ਿੰਦਾ ਬਚਾਇਆ। ਹੋਰ ਪੜ੍ਹੋ : ਅਦਾਕਾਰ ਅਪਾਰ ਸ਼ਕਤੀ ਖੁਰਾਨਾ ਦੇ ਘਰ ਆਉਣ ਵਾਲੀ ਹੈ ਗੁੱਡ ਨਿਊਜ਼ ਇੰਨਾ ਹੀ ਨਹੀਂ ਵਿਅਕਤੀ ਨੇ ਨਾ ਸਿਰਫ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਕੋਬਰਾ ਸੱਪ ਦੀ ਜਾਨ ਬਚਾਈ, ਬਲਕਿ ਇਸ ਨੂੰ ਸੁਰੱਖਿਅਤ ਜੰਗਲ ਵਿਚ ਛੱਡ ਕੇ ਵੀ ਆਇਆ । ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਲੋਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਸੱਪ ਦੀ ਜਾਨ ਬਚਾਉਣ ਵਾਲੇ ਇਸ ਸ਼ਖਸ਼ ਨੇ ਹਰ ਇੱਕ ਦਾ ਦਿਲ ਜਿੱਤ ਲਿਆ ਹੈ।

0 Comments
0

You may also like