ਵੇਖੋ ਫ਼ਿਲਮ ਲਾਵਾਂ ਫੇਰੇ ਦਾ ਦੂਜਾ ਗੀਤ ਗਿੱਪੀ ਗਰੇਵਾਲ ਦੀ ਆਵਾਜ਼ ਵਿਚ

Written by  Gourav Kochhar   |  January 23rd 2018 08:25 AM  |  Updated: January 23rd 2018 08:25 AM

ਵੇਖੋ ਫ਼ਿਲਮ ਲਾਵਾਂ ਫੇਰੇ ਦਾ ਦੂਜਾ ਗੀਤ ਗਿੱਪੀ ਗਰੇਵਾਲ ਦੀ ਆਵਾਜ਼ ਵਿਚ

ਪੰਜਾਬੀ ਫਿਲਮ 'ਲਾਵਾਂ ਫੇਰੇ' ਦਾ ਦੂਜਾ ਗੀਤ '28 ਕਿੱਲੇ' ਗਿੱਪੀ ਗਰੇਵਾਲ ਦੀ ਆਵਾਜ਼ 'ਚ ਰਿਲੀਜ਼ ਹੋ ਗਿਆ ਹੈ। '28 ਕਿੱਲੇ' ਗੀਤ ਨੂੰ ਗਿੱਪੀ ਗਰੇਵਾਲ ਨਾਲ ਮੰਨਤ ਨੂਰ ਨੇ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ। '28 ਕਿੱਲੇ' ਇਕ ਭੰਗੜਾ ਗੀਤ ਹੈ, ਜਿਹੜਾ ਤੁਹਾਨੂੰ ਵੀ ਨੱਚਣ 'ਤੇ ਮਜਬੂਰ ਕਰੇਗਾ। ਗਿੱਪੀ ਗਰੇਵਾਲ Gippy Grewal ਨਾਲ ਮੰਨਤ ਨੂਰ ਦਾ ਡਿਊਟ ਬੇਹੱਦ ਸ਼ਾਨਦਾਰ ਲੱਗ ਰਿਹਾ ਹੈ। ਦੱਸਣਯੋਗ ਹੈ ਕਿ 'ਲਾਵਾਂ ਫੇਰੇ Laavan Phere' ਫਿਲਮ ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਹੈ।

ਪਹਿਲਾਂ ਇਹ ਫਿਲਮ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਸੀ, ਜਿਹੜੀ ਹੁਣ 16 ਫਰਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ 'ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਸ ਦੀ ਕਹਾਣੀ ਭੁਪਿੰਦਰ ਸਿੰਘ ਨੇ ਲਿਖੀ ਹੈ। ਫਿਲਮ ਕਰਮਜੀਤ ਅਨਮੋਲ, ਰੰਜੀਵ ਸਿੰਗਲਾ ਤੇ ਪ੍ਰੇਮ ਪ੍ਰਕਾਸ਼ ਗੁਪਤਾ ਵਲੋਂ ਪ੍ਰੋਡਿਊਸ ਕੀਤੀ ਗਈ ਹੈ।

https://youtu.be/OZQpFyhwCng


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network