ਦੇਬੀਨਾ ਬੈਨਰਜੀ ਨੇ ਘਰ ‘ਚ ਕੀਤਾ ਆਪਣੀ ਨਵ-ਜਨਮੀ ਧੀ ਦਾ ਸਵਾਗਤ, ਵੇਖੋ ਤਸਵੀਰਾਂ

written by Shaminder | November 17, 2022 04:24pm

ਦੇਬੀਨਾ ਬੈਨਰਜੀ (Debina Bonnerjee) ਦੇ ਘਰ ਦੂਜੀ ਵਾਰ ਧੀ ਨੇ ਜਨਮ ਲਿਆ ਹੈ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਵੈਲਕਮ ਬੇਬੀ’ ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਸਾਂਝਾ ਕੀਤਾ ਹੈ ।

Pregnant Debina Bonnerjee’s workout video sets major fitness goals Image Source: Twitter

ਹੋਰ ਪੜ੍ਹੋ : ਗਾਇਕ ਸੁਖਸ਼ਿੰਦਰ ਸ਼ਿੰਦਾ,ਕਰਮਜੀਤ ਅਨਮੋਲ ਸਣੇ ਕਈ ਕਲਾਕਾਰਾਂ ਨੇ ਦਲਜੀਤ ਕੌਰ ਦੇ ਦਿਹਾਂਤ ‘ਤੇ ਜਤਾਇਆ ਦੁੱਖ

ਦੱਸ ਦਈਏ ਕਿ ਹਾਲ ਹੀ ‘ਚ ਦੇਬੀਨਾ ਅਤੇ ਗੁਰਮੀਤ ਚੌਧਰੀ ਦੇ ਘਰ ਪਿਆਰੀ ਜਿਹੀ ਬੇਟੀ ਨੇ ਜਨਮ ਲਿਆ ਹੈ । ਪਹਿਲੀ ਧੀ ਦਾ ਨਾਮ ਉਨ੍ਹਾਂ ਨੇ ਲਿਆਨਾ ਰੱਖਿਆ ਸੀ । ਲਿਆਨਾ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਦੇਬੀਨਾ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਸੀ ।

gurmeet and debina's daughter first pic

ਹੋਰ ਪੜ੍ਹੋ : ਦੀਪ ਸਿੱਧੂ ਦੇ ਦਿਹਾਂਤ ਦੇ 9 ਮਹੀਨੇ ਪੂਰੇ ਹੋਣ ‘ਤੇ ਰੀਨਾ ਰਾਏ ਨੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ‘ਦੀਪ ਹਮੇਸ਼ਾ ਮੇਰੇ ਨਾਲ ਹੈ’

ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਦੇਬੀਨਾ ਨੂੰ ਸੁਣਨ ਨੂੰ ਮਿਲੀਆਂ ਸਨ । ਪਰ ਦੇਬੀਨਾ ਨੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਪਹਿਲੀ ਪ੍ਰੈਗਨੇਂਸੀ ਉਨ੍ਹਾਂ ਦੀ ਮਰਜ਼ੀ ਦੇ ਨਾਲ ਹੋਈ ਸੀ, ਪਰ ਦੂਜੀ ਵਾਰ ਮਾਂ ਬਣਨਾ ਇਸ ‘ਚ ਪ੍ਰਮਾਤਮਾ ਦੀ ਮਰਜ਼ੀ ਸੀ ।

Debina Bonerjee

ਦੇਬੀਨਾ ਅਤੇ ਗੁਰਮੀਤ ਚੌਧਰੀ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕਰਕੇ ਆਪਣੀ ਬੇਬੀ ਗਰਲ ਦੇ ਜਨਮ ਬਾਰੇ ਜਾਣਕਾਰੀ ਦਿੱਤੀ ਸੀ । ਗੁਰਮੀਤ ਚੌਧਰੀ ਨੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ ।

 

View this post on Instagram

 

A post shared by Gurmeet Choudhary (@guruchoudhary)

You may also like