ਖ਼ੂਬਸੂਰਤੀ ਦੇ ਮਾਮਲੇ ‘ਚ ਵੱਡੀਆਂ ਹੀਰੋਇਨਾਂ ਨੂੰ ਮਾਤ ਦਿੰਦੀ ਹੈ ਗਾਇਕ ਕੁਮਾਰ ਸਾਨੂ ਦੀ ਧੀ, ਦੇਖੋ ਤਸਵੀਰਾਂ

written by Lajwinder kaur | December 22, 2022 09:06am

Kumar Sanu's daughter Shannon: ਬਾਲੀਵੁੱਡ ਦੇ ਮਸ਼ਹੂਰ ਗਾਇਕ ਕੁਮਾਰ ਸਾਨੂ ਦੀ ਬੇਟੀ ਸ਼ੈਨਨ (Shannon) 21 ਸਾਲ ਦੀ ਉਮਰ 'ਚ ਅਦਾਕਾਰੀ ਦੇ ਖੇਤਰ ਵਿੱਚ ਡੈਬਿਊ ਕਰਨ ਜਾ ਰਹੀ ਹੈ। ਜੀ ਹਾਂ, ਸ਼ੈਨਨ ਨੇ ਹਾਲ ਹੀ 'ਚ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ 'ਚੱਲ ਜ਼ਿੰਦਗੀ' ਨਾਂ ਦੀ ਫ਼ਿਲਮ ਨਾਲ ਬਾਲੀਵੁੱਡ 'ਚ ਆਪਣੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਦੇ ਮਸ਼ਹੂਰ ਗਾਇਕ ਸ਼ਾਨ ਨਾਲ ਵੀ ਗੀਤ ਰਿਕਾਰਡ ਕਰ ਚੁੱਕੀ ਹੈ। ਪਰ ਹੁਣ ਸ਼ੈਨਨ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਦੀ ਨਜ਼ਰ ਆਵੇਗੀ। ਅਜਿਹੇ 'ਚ ਅਸੀਂ ਤੁਹਾਨੂੰ ਕੁਮਾਰ ਸਾਨੂ ਦੀ ਬੇਟੀ ਸ਼ੈਨਨ ਨਾਲ ਮਿਲਾਉਂਦੇ ਹਾਂ।

ਹੋਰ ਪੜ੍ਹੋ : ਇਕੋਨਮੀ ਕਲਾਸ ‘ਚ ਸਫ਼ਰ ਕਰਦੇ ਨਜ਼ਰ ਆਏ ਵਿੱਕੀ-ਕੈਟਰੀਨਾ, ਫੈਨਜ਼ ਨੇ ਕਿਹਾ- 'ਡਾਊਨ ਟੂ ਅਰਥ'

Kumar Sanu daughter

ਕੁਮਾਰ ਸਾਨੂ ਦੀ ਬੇਟੀ ਸ਼ੈਨਨ ਆਪਣੇ ਵੱਡੇ ਪਰਦੇ 'ਤੇ ਆਉਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਸਟਾਰ ਬਣ ਚੁੱਕੀ ਹੈ। ਇੰਸਟਾਗ੍ਰਾਮ 'ਤੇ 3.4 ਮਿਲੀਅਨ ਯੂਜ਼ਰਸ ਉਸ ਨੂੰ ਫਾਲੋ ਕਰਦੇ ਹਨ ਅਤੇ ਉਹ ਅਕਸਰ ਹੀ ਆਪਣੀਆਂ ਗਲੈਮਰਸ ਵਾਲੀਆਂ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ। ਆਪਣੇ ਪਿਤਾ ਨਾਲ ਸ਼ੇਅਰ ਕੀਤੀ ਇਸ ਤਸਵੀਰ 'ਚ ਸ਼ੈਨਨ ਨੂੰ ਦੇਖੋ। ਉਸਨੇ ਆਪਣੇ ਪਿਤਾ ਕੁਮਾਰ ਸਾਨੂ ਦੀ ਤਰ੍ਹਾਂ ਹੀ ਕਮੀਜ਼ ਪਹਿਨੀ ਹੈ ਅਤੇ ਲਾਲ ਲਿਪਸਟਿਕ ਲਗਾ ਕੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।

Shannon images

ਇਸ ਤੋਂ ਪਹਿਲਾਂ ਸ਼ੈਨਨ ਨੇ ਆਪਣਾ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ। ਵੀਡੀਓ ਵਿੱਚ ਉਹ ਕਾਫੀ ਆਕਰਸ਼ਕ ਲੱਗ ਰਹੀ ਹੈ। ਇਸ ਵੀਡੀਓ 'ਚ ਸ਼ੈਨਨ ਦੇ ਵੱਖ-ਵੱਖ ਲੁੱਕ ਦੇਖਣ ਨੂੰ ਮਿਲ ਰਹੇ ਹਨ।

ਕ੍ਰਿਸਮਸ ਤੋਂ ਪਹਿਲਾਂ ਸ਼ੈਨਨ ਦੀ ਇਸ ਤਸਵੀਰ ਨੂੰ ਦੇਖ ਕੇ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੰਨੀ ਖੂਬਸੂਰਤ ਹੈ। ਇਸ 'ਚ ਉਹ ਸਾਂਤਾ ਕਲਾਜ਼ ਦੀ ਤਰ੍ਹਾਂ ਲਾਲ ਕੈਪ ਅਤੇ ਲਾਲ ਟੀ-ਸ਼ਰਟ ਪਾਈ ਨਜ਼ਰ ਆ ਰਹੀ ਹੈ।

singer Kumar Sanu

ਆਪਣੀ ਇਸ ਤਸਵੀਰ 'ਚ ਸ਼ੈਨਨ ਬਾਰਬੀ ਡੌਲ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ 'ਚ ਉਸ ਨੇ ਆਫ-ਸ਼ੋਲਡਰ ਪਿੰਕ ਕਲਰ ਦਾ ਸਟਾਈਲਿਸ਼ ਫਰਿਲ ਫ੍ਰੌਕ ਪਾਇਆ ਹੋਇਆ ਹੈ। ਉਸ ਦੀ ਹਰ ਪੋਸਟ ਉੱਤੇ ਵੱਡੀ ਗਿਣਤੀ ਵਿੱਚ ਲਾਈਕਸ ਆਉਂਦੇ ਹਨ।

ਪਿਤਾ ਕੁਮਾਰ ਸਾਨੂ ਵਾਂਗ ਸ਼ੈਨਨ ਵੀ ਵਧੀਆ ਗਾਇਕਾ ਹੈ। ਇਸ ਵੀਡੀਓ 'ਚ ਉਸ ਦੀ ਖੂਬਸੂਰਤ ਆਵਾਜ਼ ਸੁਣਨ ਦੇ ਨਾਲ-ਨਾਲ ਤੁਸੀਂ ਉਸ ਦੀ ਖੂਬਸੂਰਤੀ ਵੀ ਦੇਖ ਸਕਦੇ ਹੋ। ਸ਼ੈਨਨ ਗੁਲਾਬੀ ਪ੍ਰਿੰਟਿਡ ਸ਼ਾਰਟ ਡਰੈੱਸ ਪਹਿਨ ਕੇ ਬਹੁਤ ਖੂਬਸੂਰਤ ਲੱਗ ਰਹੀ ਹੈ।

 

 

View this post on Instagram

 

A post shared by Shannon K 🧿 (@shannonksinger)

You may also like