ਸਿੱਧੂ ਮੂਸੇਵਾਲਾ ਦੇ ਬਚਪਨ ਦੀਆਂ ਖ਼ਾਸ ਤਸਵੀਰਾਂ ਹਰ ਕਿਸੇ ਨੂੰ ਕਰ ਰਹੀਆਂ ਨੇ ਭਾਵੁਕ

written by Shaminder | May 30, 2022

ਸਿੱਧੂ ਮੂਸੇਵਾਲਾ (Sidhu Moosewala)  ਜਿਸ ਦਾ ਮਈ 29 ਨੂੰ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ। ਇਸ ਦੇ ਨਾਲ ਹੀ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਵੀ ਸਿੱਧੂ ਮੂਸੇਵਾਲਾ ਦੇ ਅਚਾਨਕ ਇਸ ਤਰ੍ਹਾਂ ਕਤਲ ‘ਤੇ ਦੁੱਖ ਜਤਾਇਆ ਅਤੇ ਸਿੱਧੂ ਦੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ । ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਹੈ ।

sidhu moosewala,,- image From google

ਹੋਰ ਪੜ੍ਹੋ : Byg Byrd ਦੇ ਨਿਸ਼ਾਨੇ ’ਤੇ ਆਏ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ…!

ਪਰ ਪਿੱਛੇ ਆਪਣੇ ਮਾਪਿਆਂ ਲਈ ਦੁੱਖਾਂ ਦਾ ਸਮੁੰਦਰ ਛੱਡ ਗਿਆ ਹੈ । ਉਸ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਨੇ । ਜਿਨ੍ਹਾਂ ‘ਚ ਸਿੱਧੂ ਮੂਸੇਵਾਲਾ ਬਹੁਤ ਹੀ ਕਿਊਟ ਨਜਰ ਆ ਰਿਹਾ ਹੈ । ਕਿਸੇ ਨੂੰ ਵੀ ਵਿਸ਼ਵਾਸ਼ ਨਹੀਂ ਹੋ ਰਿਹਾ ਕੱਲ੍ਹ ਤੱਕ ਜਿਸ ਗਾਇਕ ਦੇ ਗੀਤਾਂ ਨੂੰ ਉਹ ਸੁਣਦੇ ਸਨ ਅੱਜ ਉਹ ਸਾਡੇ ਦਰਮਿਆਨ ਮੌਜੂਦ ਨਹੀਂ ਹੈ । ਸਿੱਧੂ ਦੀਆਂ ਇਹ ਤਸਵੀਰਾਂ ਹਰ ਕਿਸੇ ਨੂੰ ਭਾਵੁਕ ਕਰ ਰਹੀਆਂ ਨੇ ।

sidhu Moosewala image From google

ਹੋਰ ਪੜ੍ਹੋ :  ਗੁਰਦਾਸ ਮਾਨ ਵੀ ਹੋਏ ਭਾਵੁਕ, ਕਿਹਾ- ‘ਸਿੱਧੂ ਮੂਸੇਵਾਲਾ ਦੇ ਨਾਮ ਦਾ ਸਿਤਾਰਾ ਹਮੇਸ਼ਾ ਚਮਕਦਾ ਰਹੇਗਾ’

ਭਰੀ ਜਵਾਨੀ ‘ਚ ਸਿੱਧੂ ਮੂਸੇਵਾਲਾ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ ।ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਹੁਤ ਹੀ ਘੱਟ ਸਮੇਂ ‘ਚ ਪੰਜਾਬੀ ਇੰਡਸਟਰੀ ਅਤੇ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਸੀ । ਮਾਪਿਆਂ ਦਾ ਇੱਕਲਾ-ਇੱਕਲਾ ਪੁੱਤਰ ਸੀ ਸਿੱਧੂ ਮੂਸੇਵਾਲਾ । ਉਸ ਦਾ ਅਸਲ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ ਅਤੇ ਹਾਲ ਹੀ ‘ਚ ਸਿੱਧੂ ਮੂਸੇਵਾਲਾ ਨੇ ਇੱਕ ਸ਼ਾਨਦਾਰ ਕੋਠੀ ਵੀ ਬਣਵਾਈ ਸੀ ਜਿਸ ਦਾ ਕੰਮ ਚੱਲ ਰਿਹਾ ਸੀ।

sidhu Moosewala,- image From google

ਸਿੱਧੂ ਅਜਿਹਾ ਕਲਾਕਾਰ ਸੀ, ਜੋ ਪ੍ਰਸਿੱਧੀ ਹਾਸਲ ਕਰਨ ਦੇ ਬਾਵਜੂਦ ਆਪਣੀਆਂ ਜੜ੍ਹਾਂ ਨਾਲ ਜੁੜਿਆ ਸੀ ਅਤੇ ਅਕਸਰ ਪਿੰਡ ਦੇ ਲੋਕਾਂ ‘ਚ ਵਿੱੱਚਰਦਾ ਸੀ । ਉਸ ਨੇ ਆਪਣੇ ਪਿੰਡ ਨੂੰ ਲੈ ਕੇ ਕਈ ਸੁਫ਼ਨੇ ਸੰਜੋਏ ਸਨ, ਪਰ ਅਫਸੋਸ ਇਨ੍ਹਾਂ ਸੁਫਨਿਆਂ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਉਹ ਦੁਨੀਆ ਤੋਂ ਰੁਖਸਤ ਹੋ ਗਿਆ ।

You may also like