
Afsana Khan news: ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਪਤੀ ਸਾਜ਼ ਨਾਲ ਇੱਕ ਪਿਆਰੀ ਜਿਹਾ ਵੀਡੀਓ ਸਾਂਝਾ ਕੀਤਾ ਹੈ, ਜੋ ਕਿ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ ਕਲਿੱਪ ਵਿੱਚ ਫ਼ਿਲਮ ‘ਲੇਖ’ ਦਾ ਗੀਤ ‘Zaroori Nai’ ਸੁਣਨ ਮਿਲ ਰਿਹਾ ਹੈ।
ਹੋਰ ਪੜ੍ਹੋ: ਅਨੁਸ਼ਕਾ ਦੇ ਨਾਮ ਵਾਲੀ ਟੀ-ਸ਼ਰਟ ਪਾ ਕੇ ਏਅਰਪੋਰਟ 'ਤੇ ਪਹੁੰਚੇ ਵਿਰਾਟ ਕੋਹਲੀ, ਪਤਨੀ ਨਾਲ ਦਿੱਤੇ ਰੋਮਾਂਟਿਕ ਪੋਜ਼

ਗਾਇਕਾ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ ਵਿੱਚ ਪਤੀ ਸਾਜ਼ ਦੇ ਲਈ ਇੱਕ ਪਿਆਰਾ ਜਿਹਾ ਸੁਨੇਹਾ ਲਿਖਿਆ ਹੈ। ਇਸ ਪੋਸਟ ਉੱਤੇ ਵੀ ਫੈਨਜ਼ ਵੀ ਕਮੈਂਟ ਕਰਕੇ ਪਿਆਰ ਲੁੱਟਾ ਰਹੇ ਹਨ।

ਦੱਸ ਦਈਏ ਇਸੇ ਸਾਲ ਫਰਵਰੀ ਮਹੀਨੇ ਵਿੱਚ ਅਫਸਾਨਾ ਅਤੇ ਸਾਜ਼ ਦਾ ਵਿਆਹ ਹੋਇਆ ਸੀ। ਜੋੜੇ ਦੇ ਵਿਆਹ ਦੇ ਪ੍ਰੋਗਰਾਮ ਵਿੱਚ ਕਈ ਬਾਲੀਵੁੱਡ ਕਲਾਕਾਰ ਅਤੇ ਪੰਜਾਬੀ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਖ਼ਾਸ ਮੌਕੇ ਉੱਤੇ ਸਿੱਧੂ ਮੂਸੇਵਾਲਾ ਵੀ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਿਲ ਹੋਇਆ ਸੀ।

ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ, ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ। ਦੱਸ ਦਈਏ ਅਫਸਾਨਾ ਖ਼ਾਨ ਜੋ ਕਿ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022 ਦੀ 'BEST PLAYBACK SINGER - FEMALE' ਲਈ ਵੀ ਨੋਮੀਨੇਟ ਹੋਈ ਹੈ।
View this post on Instagram