ਗੋਵਿੰਦਾ ਦਾ ਹਮਸ਼ਕਲ ਦੇਖ ਕੇ ਪਤਨੀ ਸੁਨੀਤਾ ਵੀ ਪਈ ਉਲਝਣ 'ਚ, ਕਿਹਾ- ‘ਇਹ ਤਾਂ ਕਾਰਬਨ ਕਾਪੀ ਹੈ’

written by Lajwinder kaur | November 06, 2022 11:38am

Govinda’s doppelganger viral video: ਹਾਲ ਹੀ ‘ਚ ਗੋਵਿੰਦਾ ਨੂੰ ਆਪਣੀ ਪਤਨੀ ਸੁਨੀਤਾ ਆਹੂਜਾ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗੋਵਿੰਦਾ ਆਪਣੀ ਕਾਰ ਤੋਂ ਬਾਹਰ ਨਿਕਲਦੇ ਹਨ ਅਤੇ ਆਪਣੇ ਹਮਸ਼ਕਲ ਨੂੰ ਮਿਲਦੇ ਹਨ। ਵੀਡੀਓ 'ਚ ਦੇਖ ਸਕਦੇ ਹੋ ਉਨ੍ਹਾਂ ਦਾ ਹਮਸ਼ਕਲ ਗੋਵਿੰਦਾ ਦੇ ਪੈਰ ਛੂਹਦਾ ਅਤੇ ਫਿਰ ਐਕਟਰ ਨੂੰ ਫੁੱਲਾਂ ਦਾ ਗੁਲਦਸਤਾ ਦਿੰਦਾ ਹੈ। ਉਨ੍ਹਾਂ ਨੂੰ ਇਕੱਠੇ ਦੇਖ ਕੇ ਪਤਨੀ ਸੁਨੀਤਾ ਨੇ ਪਪਰਾਜ਼ੀ ਨੂੰ ਕਿਹਾ, "ਇਹ ਦੋਵੇਂ ਕਾਰਬਨ ਕਾਪੀਆਂ ਹਨ।" ਗੋਵਿੰਦਾ ਅਤੇ ਉਸ ਦੇ ਡੁਪਲੀਕੇਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੋਵਾਂ ਨੂੰ ਸਨਗਲਾਸ ਪਹਿਨੇ ਦੇਖਿਆ ਗਿਆ।

ਹੋਰ ਪੜ੍ਹੋ : ਕਪੂਰ ਪਰਿਵਾਰ ‘ਚ ਜਲਦ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ! ਹਸਪਤਾਲ ‘ਚ ਭਰਤੀ ਹੋਈ ਆਲੀਆ ਭੱਟ?

image source: Instagram

ਜਦੋਂ ਕਿ ਅਭਿਨੇਤਾ ਨੇ ਕਾਲੀ ਪੈਂਟ ਅਤੇ ਇੱਕ ਮੈਚਿੰਗ ਸਟੋਲ ਦੇ ਨਾਲ ਇੱਕ ਕਾਲੀ ਕਮੀਜ਼ ਪਹਿਨੀ ਹੋਈ ਸੀ, ਉਨ੍ਹਾਂ ਦੇ ਹਮਸ਼ਕਲ ਨੇ ਇੱਕ ਲਾਲ ਪੈਂਟਸੂਟ ਅਤੇ ਇੱਕ ਚਿੱਟੀ ਕਮੀਜ਼ ਪਾਈ ਹੋਈ ਸੀ। ਵੀਡੀਓ 'ਚ ਗੋਵਿੰਦਾ ਦਾ ਇੱਕ ਡੁਪਲੀਕੇਟ ਉਸ ਨੂੰ ਹਿੰਦੀ 'ਚ ਕਹਿੰਦਾ ਸੁਣਿਆ ਜਾਂਦਾ ਹੈ, ''ਸਰ, ਮੈਂ ਤੁਹਾਨੂੰ ਕਈ ਸਾਲ ਪਹਿਲਾਂ ਮਿਲਿਆ ਸੀ।'' ਫਿਰ ਉਨ੍ਹਾਂ ਨੇ ਆਪਣੇ ਮੋਬਾਈਲ 'ਤੇ ਇਕੱਠੇ ਆਪਣੀ ਪੁਰਾਣੀ ਤਸਵੀਰ ਦਿਖਾਈ, ਜੋ ਕਿ 23 ਸਾਲ ਪਹਿਲਾਂ ਕਲਿੱਕ ਕੀਤੀ ਗਈ ਸੀ। ਅਭਿਨੇਤਾ ਨੇ ਜਵਾਬ ਦਿੱਤਾ ਅਤੇ ਕਿਹਾ, "ਬਹੁਤ ਪਿਆਰਾ"

image source: Instagram

ਤੁਹਾਨੂੰ ਦੱਸ ਦੇਈਏ ਕਿ ਗੋਵਿੰਦਾ ਅਤੇ ਸੁਨੀਤਾ ਆਹੂਜਾ ਆਪਣੀ ਬੇਟੀ ਟੀਨਾ ਆਹੂਜਾ ਦੇ ਨਾਲ ਹਾਲ ਹੀ ਵਿੱਚ ਸਿੰਗਿੰਗ ਰਿਆਲਿਟੀ ਸ਼ੋਅ ਇੰਡੀਅਨ ਆਈਡਲ 13 ਵਿੱਚ ਮਹਿਮਾਨ ਦੇ ਰੂਪ ਵਿੱਚ ਨਜ਼ਰ ਆਏ ਸਨ। ਗੋਵਿੰਦਾ ਅਤੇ ਸੁਨੀਤਾ ਨੇ 11 ਮਾਰਚ 1987 ਨੂੰ ਵਿਆਹ ਕੀਤਾ ਸੀ। ਉਹ ਬੇਟੀ ਟੀਨਾ ਆਹੂਜਾ ਅਤੇ ਬੇਟੇ ਯਸ਼ਵਰਧਨ ਦੇ ਮਾਤਾ-ਪਿਤਾ ਹਨ। ਟੀਨਾ ਨੇ 2015 ਵਿੱਚ ਸੈਕਿੰਡ ਹੈਂਡ ਹਸਬੈਂਡ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਗੋਵਿੰਦਾ ਨੇ ਬਾਲੀਵੁੱਡ ਵਿੱਚ 165 ਤੋਂ ਵੱਧ ਹਿੰਦੀ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।

inside image of govinda image image source: Instagram

 

View this post on Instagram

 

A post shared by TAHIR JASUS007 (@tahirjasus)

You may also like