ਅਦਾਕਾਰਾ ਸੀਮਾ ਕੌਸ਼ਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਪਤੀ ਲਈ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀਆਂ ਮੁਬਾਰਕਾਂ

Reported by: PTC Punjabi Desk | Edited by: Lajwinder kaur  |  November 20th 2022 05:15 PM |  Updated: November 20th 2022 05:15 PM

ਅਦਾਕਾਰਾ ਸੀਮਾ ਕੌਸ਼ਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਪਤੀ ਲਈ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀਆਂ ਮੁਬਾਰਕਾਂ

Seema Kaushal news: ਪੰਜਾਬੀ ਫ਼ਿਲਮ ਜਗਤ ਦੀ ਨਾਮੀ ਅਦਾਕਾਰਾ ਸੀਮਾ ਕੌਸ਼ਲ ਜੋ ਕਿ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਆਪਣੇ ਹਮਸਫਰ ਦੇ ਨਾਲ ਕੋਈ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਪਤੀ ਦੇ ਲਈ ਪਿਆਰ ਜ਼ਾਹਿਰ ਕਰਦੇ ਹੋਏ ਇੱਕ ਰੋਮਾਂਟਿਕ ਸੁਨੇਹਾ ਸਾਂਝਾ ਕੀਤਾ ਹੈ।

ਹੋਰ ਪੜ੍ਹੋ: ਰਣਵੀਰ ਸਿੰਘ ਨੇ ਆਪਣੇ ਮਾਤਾ-ਪਿਤਾ ਤੋਂ ਬਾਅਦ ਇਨ੍ਹਾਂ ਕਲਾਕਾਰਾਂ ਦੇ ਵੀ ਛੂਹੇ ਪੈਰ, ਵੀਡੀਓ ਹੋਇਆ ਵਾਇਰਲ

seema kaushal punjabi actress image source: Instagram

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪਤੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- “I am so blessed that I get to spend the rest of my life with you...ਮੇਰੀ ਖੁਸ਼ੀ ਦਾ ਕਾਰਨ ਤੁਸੀਂ ਹੋ, ਧੰਨਵਾਦ ਮੇਰੀ ਜ਼ਿੰਦਗੀ 'ਚ ਆਉਣ ਲਈ...ਵਿਆਹ ਦੀ ਸਾਲਗਿਰ੍ਹਾ ਮੁਬਾਰਕ !’ ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਇਸ ਜੋੜੇ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਹਨ।

seema kaushal punjabi actress with hubby image source: Instagram 

ਸੰਗਰੂਰ ਦੇ ਪਿੰਡ ਬਾਹਮਣ ਵਾਲਾ ਦੇ ਰਹਿਣ ਵਾਲੇ ਮਾਸਟਰ ਸਾਧੂ ਰਾਮ ਰਿਸ਼ੀ ਦੇ ਘਰ ਜਨਮੀ ਸੀਮਾ ਕੌਸ਼ਲ ਨੂੰ ਸਕੂਲ ਸਮੇਂ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਸਕੂਲ ਕਾਲਜ ਤੋਂ ਬਾਅਦ ਅਦਾਕਾਰੀ ਦਾ ਇਹ ਸ਼ੌਂਕ ਸੀਮਾ ਨੂੰ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਤੇ ਲੈ ਆਇਆ ਸੀ। ਸੀਮਾ ਕੌਸ਼ਲ ਲੰਬੇ ਸਮੇਂ ਤੋਂ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੀ ਹੋਏ ਹਨ।

seema kaushal image source: Instagram

ਪਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਫ਼ਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’ ਤੋਂ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ ਸੀ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ‘ਦਿਲ ਆਪਣਾ ਪੰਜਾਬੀ’, ‘ਮੁੰਡੇ ਯੂਕੇ ਦੇ’, ‘ਧੀ ਪੰਜਾਬ ਦੀ’, ‘ਹਸ਼ਰ’, ‘ਕੈਰੀ ਔਨ ਜੱਟਾ’, ‘ਵਿਸਾਖੀ’, ‘ਭਾਜੀ ਇਨ ਪ੍ਰੋਬਲਮ’, ‘ਕਪਤਾਨ’, ‘ਅੰਬਰਸਰੀਏ’, ‘ਸਰਦਾਰ ਜੀ-2’, ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’, ‘ਮੇਰਾ ਮਾਹੀ’, ‘ਪੰਜਾਬ 1984’, ‘ਅਰਦਾਸ’, ‘ਮੰਜੇ ਬਿਸਤਰੇ’ ਸਮੇਤ ਬਹੁਤ ਸਾਰੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਇੰਨ੍ਹੀਂ ਦਿਨੀਂ ਉਹ ਗਿੱਪੀ ਗਰੇਵਾਲ ਦੀ ਫ਼ਿਲਮ ਹਨੀਮੂਨ ਵਿੱਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੀ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network