ਟੀਵੀ ਅਦਾਕਾਰਾ ਸੇਜਲ ਸ਼ਰਮਾ ਨੇ ਕੀਤੀ ਖੁਦਕੁਸ਼ੀ, ਘਰ ’ਚ ਮਿਲਿਆ ਸੁਸਾਈਡ ਨੋਟ

written by Rupinder Kaler | January 25, 2020

ਟੀਵੀ ਅਦਾਕਾਰਾ ਸੇਜਲ ਸ਼ਰਮਾ ਨੇ ਖੁਦਕੁਸ਼ੀ ਕਰ ਲਈ ਹੈ ।ਅਦਾਕਾਰ ਸੇਜਲ ਸ਼ਰਮਾ ਨੇ ਮੁੰਬਈ 'ਚ ਆਪਣੇ ਘਰ 'ਚ ਖੁਦਕੁਸ਼ੀ ਕੀਤੀ ਹੈ । ਸੇਜਲ ਟੀਵੀ ਸੀਰੀਅਲ "ਦਿਲ ਤੋ ਹੈਪੀ ਹੈ ਜੀ" ਤੋਂ ਮਸ਼ਹੂਰ ਹੋਈ ਸੀ। ਪੁਲਿਸ ਮੁਤਾਬਕ ਸੇਜਲ ਆਪਣੀ ਨਿਜੀ ਜ਼ਿੰਦਗੀ 'ਚ ਕਾਫੀ ਪਰੇਸ਼ਾਨ ਰਹਿੰਦੀ ਸੀ। ਉਸਦੇ ਘਰ 'ਚੋਂ ਇੱਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਆਪਣੇ ਖੁਦਕੁਸ਼ੀ ਪਿੱਛੇ ਨਿੱਜੀ ਕਾਰਨ ਦੱਸੇ ਹਨ। https://www.instagram.com/p/B6x1KOUguHy/ ਸੇਜਲ ਮੀਰਾ ਰੋਡ ਦੇ ਕੀ ਰਾਇਲ ਨੇਸਟ ਸੁਸਾਇਟੀ 'ਚ ਦੋਸਤਾਂ ਨਾਲ ਰਹਿੰਦੀ ਸੀ। ਟੈਲੀਵਿਜ਼ਨ 'ਤੇ ਆਉਣ ਤੋਂ ਪਹਿਲਾਂ ਸੇਜਲ ਬਹੁਤ ਸਾਰੇ ਇਸ਼ਤਿਹਾਰਾਂ 'ਚ ਕੰਮ ਕਰ ਚੁੱਕੀ ਹੈ। ਮੂਲ ਰੂਪ 'ਚ ਰਾਜਸਥਾਨ ਦੀ ਰਹਿਣ ਵਾਲੀ ਸੇਜਲ ਆਪਣੇ ਮਾਤਾ-ਪਿਤਾ ਦੀ ਇੱਛਾ ਦੇ ਵਿਰੁੱਧ ਜਾ ਕੇ ਤਿੰਨ ਸਾਲ ਪਹਿਲਾਂ ਮੁੰਬਈ ਆਈ ਸੀ। ਸੇਜਲ ਦੀ ਖੁਦਕੁਸ਼ੀ ਦੀ ਖ਼ਬਰ ਤੋਂ ਬਾਅਦ ਟੀਵੀ ਦੇ ਫ਼ਿਲਮ ਜਗਤ ਦੇ ਲੋਕਾਂ ਨੇ ਦੁੱਖ ਦੇ ਪ੍ਰਗਟਾਵਾ ਕੀਤਾ ਹੈ । https://www.instagram.com/p/B6a9ajmgPKS/

0 Comments
0

You may also like