ਸੱਤੀ ਖੋਖੇਵਾਲੀਆ ਦਾ ਗੀਤ ‘ਸੈਲਫਿਸ਼’ ਪਾ ਰਿਹਾ ਧੱਕ, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | July 23, 2020

ਸੱਤੀ ਖੋਖੇਵਾਲੀਆ ਦਾ ਨਵਾਂ ਗੀਤ ‘ਸੈਲਫਿਸ਼’ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕਰ ਦਿੱਤਾ ਹੈ । ਇਸ ਗੀਤ ਦੇ ਬੋਲ ਸੱਤੀ ਖੋਖੇਵਾਲੀਆ ਨੇ ਖੁਦ ਲਿਖੇ ਨੇ ਅਤੇ ਆਵਾਜ਼ ਵੀ ਉਨ੍ਹਾਂ ਦੀ ਹੈ । ਇਸ ਗੀਤ ‘ਚ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਜਦੋਂ ਵੀ ਗੱਭਰੂ ਨੂੰ ਮਿਲਦੀ ਹੈ ਕੋਈ ਨਾਂ ਕੋਈ ਡਿਮਾਂਡ ਕਰ ਦਿੰਦੀ ਹੈ ।  ਗੱਭਰੂ ਉਸ ਮੁਟਿਆਰ ਦੀਆਂ ਗੱਲਾਂ ‘ਚ ਆ ਜਾਂਦਾ ਹੈ । ਕਿਉਂਕਿ ਉਹ ਬਹੁਤ ਹੀ ਸਾਫ ਜਿਹੇ ਦਿਲ ਦਾ ਹੈ ਅਤੇ ਉਸ ਨੂੰ ਕੋਈ ਵੀ ਵਲ ਛਲ ਅਤੇ ਧੋਖਾ ਨਹੀਂ ਆਉਂਦਾ । ਪਰ ਇਹ ਗੱਭਰੂ ਉਸ ਮੁਟਿਆਰ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਹੈ । ਇਸ ਲਈ ਉਹ ਜਿਵੇਂ ਕਹਿੰਦੀ ਹੈ ਗੱਭਰੂ ਉਸੇ ਤਰ੍ਹਾਂ ਕਰਦਾ ਹੈ । ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਅੱਜ ਕੱਲ੍ਹ ਦੇ ਪਿਆਰ ਨੂੰ ਦਰਸਾੳੇੁਣ ਦੀ ਬਹੁਤ ਹੀ ਖੂਬਸੂਰਤ ਜਿਹੀ ਕੋਸ਼ਿਸ਼ ਸੱਤੀ ਖੋਖੇਵਾਲੀਆ ਨੇ ਕੀਤੀ ਹੈ ।ਗੀਤ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ ਜੱਸੀ ਬ੍ਰਦਰਸ ਨੇ ਅਤੇ ਫੀਮੇਲ ਮਾਡਲ ਦੇ ਤੌਰ ‘ਤੇ ਨਵਿੰਦਰ ਕੌਰ ਨਜ਼ਰ ਆ ਰਹੇ ਨੇ ਅਤੇ ਗੀਤ ਨੂੰ ਵਿਦੇਸ਼ ਦੀਆਂ ਬਹੁਤ ਹੀ ਖੂਬਸੂਰਤ ਲੋਕੇਸ਼ਨ ‘ਤੇ ਫਿਲਮਾਇਆ ਗਿਆ । https://www.instagram.com/p/CC00k0Bpn9M/ ਸੱਤੀ ਖੋਖੇਵਾਲੀਆ ਜਿੱਥੇ ਬਿਹਤਰੀਨ ਲੇਖਣੀ ਦੇ ਮਾਲਕ ਹਨ । ਉੱਥੇ ਖੂਬਸੂਰਤ ਆਵਾਜ਼ ਨਾਲ ਵੀ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਨੇ ।ਸੱਤੀ ਖੋਖੇਵਾਲੀਆ ਦਾ ਇਹ ਗੀਤ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂ ਟਿਊਬ ਚੈਨਲ ਅਤੇ ਪੀਟੀਸੀ ਪੰਜਾਬੀ ‘ਤੇ ਵੀ ਸੁਣ ਸਕਦੇ ਹੋ । https://www.instagram.com/p/CCCzLfspPzV/ ਇਸ ਗੀਤ ਨੂੰ ਰਿਲੀਜ਼ ਹੋਇਆਂ ਹਾਲੇ ਕੁਝ ਸਮਾਂ ਹੀ ਹੋਇਆ ਹੈ ਅਤੇ ਇਸਦੇ ਵੀਵਰਸ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।

0 Comments
0

You may also like