ਪੀਟੀਸੀ ਰਿਕਾਰਡਜ਼ ਵੱਲੋਂ ਰਾਗੀ ਅੰਮ੍ਰਿਤਪਾਲ ਸਿੰਘ ਜੀ ਜਲੰਧਰ ਵਾਲਿਆਂ ਦੀ ਆਵਾਜ਼ 'ਚ ਸ਼ਬਦ ਹੋਇਆ ਰਿਲੀਜ਼

Written by  Shaminder   |  February 10th 2020 10:50 AM  |  Updated: February 10th 2020 10:50 AM

ਪੀਟੀਸੀ ਰਿਕਾਰਡਜ਼ ਵੱਲੋਂ ਰਾਗੀ ਅੰਮ੍ਰਿਤਪਾਲ ਸਿੰਘ ਜੀ ਜਲੰਧਰ ਵਾਲਿਆਂ ਦੀ ਆਵਾਜ਼ 'ਚ ਸ਼ਬਦ ਹੋਇਆ ਰਿਲੀਜ਼

ਪੀਟੀਸੀ ਰਿਕਾਰਡਜ਼ ਵੱਲੋਂ ਰਾਗੀ ਅੰਮ੍ਰਿਤਪਾਲ ਸਿੰਘ ਜੀ ਜਲੰਧਰ ਵਾਲਿਆਂ ਦੀ ਰਸਭਿੰਨੀ ਆਵਾਜ਼ 'ਚ ਸ਼ਬਦ ਰਿਲੀਜ਼ ਹੋ ਚੁੱਕਿਆ ਹੈ । ਇਸ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।'ਚਰਨ ਸਾਧ ਕੇ' ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਸ਼ਬਦ 'ਚ ਸਾਧ ਦੀ ਮਹਿਮਾ ਕੀਤੀ ਗਈ ਹੈ ਅਤੇ ਇਸ ਸਾਧੂ ਨੂੰ ਹੀ ਆਪਣਾ ਸਭ ਕੁਝ ਅਰਪਣ ਕਰਨ ਬਾਰੇ ਕਿਹਾ ਗਿਆ ਹੈ ।ਕਿਉਂਕਿ ਸਾਧ ਦੀ ਸੰਗਤ ਕਈਆਂ ਨੁੰ ਪਾਰ ਕਰ ਦਿੰਦੀ ਹੈ ।ਇਸ ਸਾਧ ਦੇ ਪੈਰਾਂ ਦੀ ਧੂੜ ਨਾਲ ਇਸ਼ਨਾਨ ਕਰਨ ਦੀ ਗੱਲ ਕਹੀ ਗਈ ਹੈ ।

ਹੋਰ ਵੇਖੋ:ਪੀਟੀਸੀ ਰਿਕਾਰਡਜ਼ ਵੱਲੋਂ ਨਵਾਂ ਸ਼ਬਦ ‘ਵਿਚਿ ਹਉਮੈ ਕਰਿ ਦੁਖੁ ਰੋਈ’ ਰਿਲੀਜ਼

ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ-ਨਵੇਂ ਸ਼ਬਦਾਂ ਸੰਗਤਾਂ ਲਈ ਕੱਢੇ ਜਾ ਰਹੇ ਨੇ ਅਤੇ ਸੰਗਤਾਂ ਗੁਰੂ ਅਤੇ ਗੁਰਬਾਣੀ ਦੇ ਨਾਲ ਜੁੜ ਕੇ ਲਾਭ ਉਠਾ ਰਹੀਆਂ ਨੇ ।ਪੀਟੀਸੀ ਰਿਕਾਰਡਜ਼ ਵੱਲੋਂ ਜਿੱਥੇ ਸ਼ਬਦ ਰਿਲੀਜ਼ ਕੀਤੇ ਜਾ ਰਹੇ ਨੇ,ਉੱਥੇ ਹੀ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਂਦਾ ਹੈ।ਜਿਸ ਦਾ ਲਾਭ ਦੂਰ ਦੁਰੇਡੇ ਅਤੇ ਵਿਦੇਸ਼ 'ਚ ਬੈਠੀਆਂ ਸੰਗਤਾਂ ਵੀ ਉਠਾ ਰਹੀਆਂ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network