ਸ਼ਬਾਨਾ ਆਜਮੀ ਦਾ ਹੈ ਅੱਜ ਜਨਮ ਦਿਨ, ਜਾਵੇਦ ਅਖ਼ਤਰ ਤੋਂ ਪਹਿਲਾਂ ਇਸ ਹੀਰੋ ਲਈ ਧੜਕ ਦਾ ਸੀ ਸ਼ਬਾਨਾ ਦਾ ਦਿਲ

Written by  Rupinder Kaler   |  September 18th 2019 12:24 PM  |  Updated: September 18th 2019 12:24 PM

ਸ਼ਬਾਨਾ ਆਜਮੀ ਦਾ ਹੈ ਅੱਜ ਜਨਮ ਦਿਨ, ਜਾਵੇਦ ਅਖ਼ਤਰ ਤੋਂ ਪਹਿਲਾਂ ਇਸ ਹੀਰੋ ਲਈ ਧੜਕ ਦਾ ਸੀ ਸ਼ਬਾਨਾ ਦਾ ਦਿਲ

ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜਮੀ ਦਾ ਅੱਜ ਜਨਮ ਦਿਨ ਹੈ । ਸ਼ਬਾਨਾ ਆਜਮੀ ਦਾ ਨਾਂਅ ਉਹਨਾਂ ਹੀਰੋਇਨਾਂ ਵਿੱਚ ਗਿਣਿਆ ਜਾਂਦਾ ਹੈ ਜਿੰਨ੍ਹਾਂ ਨੇ ਕਮਰਸ਼ੀਅਲ ਸਿਨੇਮਾ ਦੇ ਨਾਲ ਨਾਲ ਲੀਹ ਤੋਂ ਹੱਟ ਕੇ ਫ਼ਿਲਮਾਂ ਕੀਤੀਆਂ ਸਨ । ਸ਼ਬਾਨਾ ਦਾ ਜਨਮ 18 ਸਤੰਬਰ 1950 ਵਿੱਚ ਹੋਇਆ ਸੀ । ਸ਼ਬਾਨਾ ਦਾ ਨਾਂਅ ਸਭ ਤੋਂ ਸਫ਼ਲ ਹੀਰੋਇਨਾਂ ਵਿੱਚ ਲਿਆ ਜਾਂਦਾ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀਆਂ ਕੁਝ ਦਿਲਚਸਪ ਗੱਲਾਂ ਦੱਸਦੇ ਹਾਂ ।

https://www.instagram.com/p/B2IwEBJJAc8/

ਸ਼ਬਾਨਾ ਆਜਮੀ ਬਾਰੇ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਜਾਵੇਦ ਅਖ਼ਤਰ ਨਾਲ ਵਿਆਹ ਕਰਨ ਤੋਂ ਪਹਿਲਾਂ ਸ਼ਬਾਨਾ ਆਜਮੀ ਸ਼ੇਖਰ ਕਪੂਰ ਨਾਲ ਰਿਲੇਸ਼ਨ ਵਿੱਚ ਸੀ । ਪਰ ਇਹ ਰਿਸ਼ਤਾ ਕੁਝ ਜ਼ਿਆਦਾ ਚਿਰ ਨਹੀਂ ਚੱਲਿਆ । ਸ਼ਬਾਨਾ ਮਸ਼ਹੂਰ ਸ਼ਾਇਅਰ ਕੈਫੀ ਆਜਮੀ ਦੇ ਬੇਟੀ ਹੈ, ਜਾਵੇਦ ਅਕਸਰ ਸ਼ਬਾਨਾ ਦੇ ਪਿਤਾ ਕੋਲ ਆਇਆ ਕਰਦੇ ਸਨ । ਇੱਥੇ ਹੀ ਸ਼ਬਾਨਾ ਦੀ ਜਾਵੇਦ ਨਾਲ ਮੁਲਾਕਾਤ ਹੋਈ ਸੀ ਤੇ ਬਾਅਦ ਵਿੱਚ ਦੋਹਾਂ ਨੇ ਵਿਆਹ ਕਰ ਲਿਆ ਸੀ ।

https://www.instagram.com/p/B0Dl1NPlLYc/

ਸ਼ਬਾਨਾ ਨੂੰ ਬਚਪਨ ਤੋਂ ਹੀ ਥਿਏਟਰ ਪਸੰਦ ਸੀ ਕਿਉਂਕਿ ਉਹਨਾਂ ਦੀ ਮਾਂ ਸ਼ੋਕਤ ਆਜਮੀ ਵੀ ਥਿਏਟਰ ਆਰਟਿਸਟ ਸੀ । ਸ਼ਬਾਨਾ ਦੀ ਪਹਿਲੀ ਫ਼ਿਲਮ ਅੰਕੂਰ ਸੀ, ਇਹ ਫ਼ਿਲਮ 1974 ਵਿੱਚ ਰਿਲੀਜ਼ ਹੋਈ ਸੀ । ਇਸ ਫ਼ਿਲਮ ਵਿੱਚ ਸ਼ਬਾਨਾ ਨੇ ਇੱਕ ਨੌਕਰਾਣੀ ਦਾ ਕਿਰਦਾਰ ਨਿਭਾਇਆ ਸੀ । ਇਹ ਫ਼ਿਲਮ ਹਿੱਟ ਰਹੀ ਤੇ ਸ਼ਬਾਨਾ ਨੂੰ ਇਸ ਲਈ ਨੈਸ਼ਨਲ ਫ਼ਿਲਮ ਅਵਾਰਡ ਮਿਲਿਆ ਸੀ ।

https://www.instagram.com/p/ByyFiMpJYf_/

ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇੱਕ ਜ਼ਮਾਨੇ ਵਿੱਚ ਸ਼ਬਾਨਾ ਆਜਮੀ ਸ਼ਸ਼ੀ ਕਪੂਰ ਦੀ ਬਹੁਤ ਵੱਡੀ ਪ੍ਰਸ਼ੰਸਕ ਸੀ । ਉਹਨਾਂ ਦਾ ਦਲ ਸ਼ਸ਼ੀ ਲਈ ਧੜਕਦਾ ਸੀ । ਇਸ ਤੋਂ ਬਾਅਦ ਸ਼ਬਾਨਾ ਆਜਮੀ ਨੇ ਸ਼ਸ਼ੀ ਕਪੂਰ ਨਾਲ 1976 ਵਿੱਚ ਰਿਲੀਜ਼ ਹੋਈ ਫ਼ਿਲਮ ਫਕੀਰਾ ਵਿੱਚ ਕੰਮ ਕੀਤਾ ਸੀ । ਸ਼ਬਾਨਾ ਆਜਮੀ ਨੂੰ ਉਹਨਾਂ ਦੀ ਸ਼ਾਨਦਾਰ ਅਦਾਕਾਰੀ ਲਈ ਚਾਰ ਵਾਰ ਫ਼ਿਲਮ ਫੇਅਰ ਅਵਾਰਡ ਮਿਲਿਆ ਹੈ । 1988 ਵਿੱਚ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network