
ਬਾਲੀਵੁੱਡ ਦੇ ਕਿੰਗ ਖਾਨ ਕਹਾਉਣ ਵਾਲੇ ਅਦਾਕਾਰ ਸ਼ਾਹਰੁਖ ਖਾਨ ਆਪਣੇ ਦਿਆਲੁ ਤੇ ਨਿਮਰਤਾ ਭਰੇ ਸੁਭਾਅ ਕਾਰਨ ਫੈਨਜ਼ ਦੇ ਦਿਲਾਂ 'ਤੇ ਰਾਜ਼ ਕਰਦੇ ਹਨ। ਸ਼ਾਹਰੁਖ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਕਿੰਗ ਖਾਨ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਲੋਕ ਸ਼ਾਹਰੁਖ ਨੂੰ ਰਿਅਲ ਕਿੰਗ ਦੱਸ ਰਹੇ ਹਨ।

ਬਾਲੀਵੁੱਡ ਦੇ ਬਾਦਸ਼ਾਹ ਕਹੇ ਜਾਣ ਵਾਲੇ ਅਭਿਨੇਤਾ ਸ਼ਾਹਰੁਖ ਖਾਨ ਨੇ ਇੱਕ ਵਾਰ ਫਿਰ ਬਾਲੀਵੁੱਡ 'ਚ ਵਾਪਸੀ ਕਰਨ ਦੀ ਤਿਆਰੀ ਵਿੱਚ ਹਨ। ਸ਼ਾਹਰੁਖ ਮੁੜ ਪੰਜ ਸਾਲ ਬਾਅਦ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਸ਼ਾਹਰੁਖ ਇਨ੍ਹੀਂ ਦਿਨੀਂ ਫਿਲਮ 'ਪਠਾਨ' ਨੂੰ ਲੈ ਕੇ ਚਰਚਾ 'ਚ ਹਨ।
ਬੀਤੀ ਰਾਤ ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ । ਉਹ ਫਿਲਮ 'ਪਠਾਨ' ਦੇ ਸਪੇਨ ਸ਼ੈਡਿਊਲ ਲਈ ਰਵਾਨਾ ਹੋ ਗਏ ਹਨ। ਸੋਸ਼ਲ ਮੀਡੀਆ 'ਤੇ ਸ਼ਾਹਰੁਖ ਖਾਨ ਦੀ ਏਅਰਪੋਰਟ ਉੱਤੇ ਸਪਾਟ ਕੀਤੇ ਜਾਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹਰੁਖ ਖਾਨ ਬਲੈਕ ਪੈਂਟ ਸ਼ਰਟ ਪਾਈ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਹਲਕੇ ਅਸਮਾਨੀ ਰੰਗ ਦੀ ਹੂਡ ਜੈਕਟ ਕੈਰੀ ਕੀਤੀ ਹੈ ਤੇ ਗਾਗਲਸ ਲਾਏ ਹਨ। ਉਨ੍ਹਾਂ ਨੇ ਵਾਲਾਂ ਵਿੱਚ ਹੇਅਰਬੈਂਡ ਪਾਇਆ ਹੈ ਤੇ ਪੋਨੀ ਕੀਤੀ ਹੈ।

ਇਸ ਵੀਡੀਓ ਵਿੱਚ ਖ਼ਾਸ ਗੱਲ ਇਹ ਹੈ ਕਿ ਏਅਰਪੋਰਟ ਤੋਂ ਰਵਾਨਾ ਹੋਣ ਤੋਂ ਪਹਿਲਾਂ ਸ਼ਾਹਰੁਖ ਖਾਨ ਨੇ ਆਪਣੇ ਡਰਾਈਵਰ ਨੂੰ ਗਲਵਕੜੀ ਪਾਈ ਅਤੇ ਅਲਵਿਦਾ ਆਖਿਆ। ਸ਼ਾਹਰੁਖ ਨੇ ਏਅਰਪੋਰਟ ਦੇ ਸਿਕਊਰਟੀ ਗਾਰਡ ਨੂੰ ਵੀ ਹੱਥ ਜੋੜ ਕੇ ਨਮਸਤੇ ਕਿਹਾ। ਇਸ ਮਗਰੋਂ ਉਹ ਅੱਗੇ ਲਈ ਰਵਾਨਾ ਹੋਏ।

ਹੋਰ ਪੜ੍ਹੋ : ਸ਼ਾਹਰੁਖ ਖਾਨ ਦੇ ਬੇਟੇ ਆਰਯਨ ਖਾਨ ਬਾਲੀਵੁੱਡ 'ਚ ਡੈਬਿਯੂ ਕਰਨ ਲਈ ਤਿਆਰ, ਜਾਣੋ ਕਿੰਝ ਜਿੱਤਣਗੇ ਦਰਸ਼ਕਾਂ ਦਾ ਦਿਲ
ਕਿੰਗ ਖ਼ਾਨ ਦੇ ਫੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲਾਈਕਸ ਮਿਲ ਚੁੱਕੇ ਹਨ। ਫੈਨਜ਼ ਇਸ ਵੀਡੀਓ ਉੱਤੇ ਕਈ ਤਰ੍ਹਾਂ ਦੇ ਕਮੈਂਟਸ ਕਰਕੇ ਆਪੋ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।ਇੱਕ ਯੂਜ਼ਰ ਨੇ ਸ਼ਾਹਰੁਖ ਨੂੰ ਰਿਅਲ ਕਿੰਗ ਕਿਹਾ। ਇੱਕ ਹੋਰ ਨੇ ਲਿਖਿਆ, "ਦਿ ਓਨਲੀ ਹੰਬਲ ਪਰਸਨ ਔਨ ਦਿ ਪਲੈਨਟ"। ਕਈ ਫੈਨਜ਼ ਨੇ ਸ਼ਾਹਰੁਖ ਖਾਨ ਦੇ ਲਈ ਹਾਰਟ ਵਾਲੇ ਈਮੋਜੀ ਬਣਾ ਕੇ ਆਪਣਾ ਪਿਆਰ ਵਿਖਾਇਆ ਹੈ।
Ok boys and girls time to get back to work. Have loads of stuff to finish…YRF and Sid make me work too much. Thank you again for loving #Pathaan so much on behalf of everyone. Will see you soon. Love u all
— Shah Rukh Khan (@iamsrk) March 2, 2022
ਦੱਸ ਦਈਏ ਕਿ ਸ਼ਾਹਰੁਖ ਖਾਨ ਜਲਦ ਹੀ ਆਪਣੀ ਫ਼ਿਲਮ ਪਠਾਨ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਸ਼ਾਹਰੁਖ ਦੇ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram