ਸ਼ਾਹਰੁਖ ਖ਼ਾਨ ਨੇ ਆਪਣੇ ਫੈਨਜ਼ ਨੂੰ 5 ਸਟਾਰ ਹੋਟਲ 'ਚ ਸੱਦਿਆ, ਵਜ੍ਹਾ ਜਾਣ ਕੇ ਤੁਸੀਂ ਵੀ ਕਰੋਗੇ ਅਦਾਕਾਰ ਦੀ ਤਾਰੀਫ

written by Pushp Raj | October 12, 2022 04:52pm

Shah Rukh Khan meets with chennai fans: ਬਾਲੀਵੁੱਡ ਦੇ 'ਕਿੰਗ ਖ਼ਾਨ' ਯਾਨੀ ਕਿ ਸ਼ਾਹਰੁਖ ਖ਼ਾਨ ਅਕਸਰ ਆਪਣੀ ਦਰਿਆਦਿਲੀ ਤੇ ਵਿਨਮਰ ਸੁਭਾਅ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਸ਼ਾਹਰੁਖ ਖ਼ਾਨ ਨੇ ਆਪਣੇ ਫੈਨਜ਼ ਲਈ ਕੁਝ ਅਜਿਹਾ ਕੀਤਾ ਕਿ ਜਿਸ ਨੂੰ ਵੇਖ ਹਰ ਕੋਈ ਉਨ੍ਹਾਂ ਦੀ ਤਾਰੀਫ ਕਰ ਰਿਹਾ ਹੈ। ਆਓ ਜਾਣਦੇ ਹਾਂ ਕਿ ਸ਼ਾਹਰੁਖ ਖ਼ਾਨ ਨੇ ਅਜਿਹਾ ਕੀ ਕੀਤਾ, ਜਿਸ ਕਾਰਨ ਉਨ੍ਹਾਂ ਦੇ ਫੈਨਜ਼ ਬੇਹੱਦ ਖੁਸ਼ ਹਨ।

image source: twitter

ਦੱਸ ਦਈਏ ਕਿ ਸ਼ਾਹਰੁਖ ਖ਼ਾਨ ਬੀਤੇ ਕੁਝ ਦਿਨਾਂ ਤੋਂ ਆਪਣੀ ਅਗਲੀ ਫ਼ਿਲਮ ਜਵਾਨ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਅਦਾਕਾਰ ਨੇ ਆਪਣੇ ਫੈਨਜ਼ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਅਦਾਕਾਰ ਨੇ ਆਪਣੇ ਫੈਨਜ਼ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ਮਿਲਣ ਲਈ 5 ਸਟਾਰ ਹੋਟਲ ਵਿੱਚ ਸੱਦਾ ਦਿੱਤਾ ਅਤੇ ਡਿਨਰ ਪਾਰਟੀ ਦਾ ਆਯੋਜਨ ਕੀਤਾ।

ਦਰਅਸਲ, ਸ਼ਾਹਰੁਖ ਚੇਨਈ ਵਿੱਚ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ, ਉਦੋਂ ਕੁਝ ਫੈਨਜ਼ ਅਭਿਨੇਤਾ ਦੀ ਪ੍ਰਬੰਧਨ ਟੀਮ ਕੋਲ ਗਏ ਅਤੇ ਉਨ੍ਹਾਂ ਨੂੰ ਮਿਲਣ ਲਈ ਕਿਹਾ। ਇਸ ਤੋਂ ਬਾਅਦ ਸ਼ਾਹਰੁਖ ਖ਼ਾਨ ਨੇ ਫੈਨਜ਼ ਨੂੰ 5 ਸਟਾਰ ਹੋਟਲ ਵਿੱਚ ਬੁਲਾ ਕੇ ਉਨ੍ਹਾਂ ਨਾਲ ਡਿਨਰ ਕੀਤਾ, ਮੁਲਾਕਾਤ ਕੀਤੀ ਅਤੇ ਉਨ੍ਹਾਂ ਲਈ ਕੁਝ ਖ਼ਾਸ ਕੀਤਾ।

image source: twitter

ਸ਼ਾਹਰੁਖ ਦੇ ਚੇਨਈ ਫੈਨ ਕਲੱਬ ਨੇ ਟਵਿਟਰ 'ਤੇ ਅਦਾਕਾਰ ਨਾਲ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਇਸ ਫੈਨ ਕਲੱਬ ਦੇ ਕਈ ਮੈਂਬਰ ਨਜ਼ਰ ਆ ਰਹੇ ਹਨ। ਇਹ ਸਾਰੇ ਲੋਕ ਸ਼ਾਹਰੁਖ ਖ਼ਾਨ ਨਾਲ ਤਸਵੀਰ ਖਿਚਵਾਉਣ ਲਈ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ ਕੁਝ ਪ੍ਰਸ਼ੰਸਕਾਂ ਦੇ ਨਾਲ ਹਨ। ਉਸ ਦੇ ਨਾਲ ਚੇਨਈ ਦੇ ਕਰੀਬ 20 ਫੈਨਜ਼ ਵਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਇਸ ਫੈਨ ਕਲੱਬ ਨੇ ਕੈਪਸ਼ਨ ਵਿੱਚ ਲਿਖਿਆ, "ਸਾਡਾ ਚੇਨਈ ਪਰਿਵਾਰ ਕਿੰਗ ਸ਼ਾਹਰੁਖ ਖਾਨ ਦੇ ਨਾਲ ਹੈ। ਕਿੰਗ ਸ਼ਾਹਰੁਖ ਖਾਨ ਸਰ ਅਤੇ ਉਨ੍ਹਾਂ ਦੀ ਟੀਮ ਦਾ ਇਸ ਸ਼ਾਨਦਾਰ ਮੁਲਾਕਾਤ ਲਈ ਧੰਨਵਾਦ।"

ਸ਼ਾਹਰੁਖ ਖ਼ਾਨ ਇਸ ਮੀਟਿੰਗ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਨਜ਼ਰ ਆਏ। ਫੈਨ ਕਲੱਬ ਦੇ ਇੱਕ ਮੈਂਬਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ , "ਮੈਂ ਸ਼ਾਹਰੁਖ ਖ਼ਾਨ ਸਰ ਦੇ ਮੈਨੇਜਰ ਪੂਜਾ ਡਡਲਾਨੀ ਅਤੇ ਕਰੁਣਾ ਨੂੰ ਮਿਲਿਆ। ਉਨ੍ਹਾਂ ਨੇ ਸਰ ਨਾਲ ਮੁੜ ਗੱਲ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਸ਼ੂਟ ਤੋਂ ਬਾਅਦ ਸਾਨੂੰ ਮਿਲਣਗੇ। ਕੁਝ ਦਿਨਾਂ ਬਾਅਦ ਸਾਨੂੰ ਮੁੜ ਫੋਨ ਆਇਆ ਕਿ ਸਰ 8 ਅਕਤੂਬਰ ਨੂੰ ਜਵਾਨ ਦੀ ਸ਼ੂਟਿੰਗ ਖਤਮ ਕਰਕੇ ਸਾਨੂੰ ਮਿਲਣਗੇ। ਫਿਰ ਸੁਧੀਰ ਨੂੰ ਆਪਣੇ ਫੈਨ ਕਲੱਬ ਤੋਂ 20 ਲੋਕਾਂ ਨੂੰ ਚੁਣਨ ਲਈ ਕਿਹਾ ਗਿਆ।"

image source: twitter

ਹੋਰ ਪੜ੍ਹੋ: ਵਿਆਹ ਤੋਂ ਬਾਅਦ ਅੰਕਿਤਾ ਲੋਖੰਡੇ ਦੀ ਮੁੜ ਹੋਈ ਬਾਲੀਵੁੱਡ 'ਚ ਵਾਪਸੀ, ਰਣਦੀਪ ਹੁੱਡਾ ਨਾਲ ਇਸ ਫ਼ਿਲਮ 'ਚ ਆਵੇਗੀ ਨਜ਼ਰ

ਫੈਨ ਕਲੱਬ ਦੇ ਮੈਂਬਰ ਨੇ ਅੱਗੇ ਦੱਸਿਆ, "ਸ਼ਾਹਰੁਖ ਖ਼ਾਨ ਸਰ ਦੀ ਟੀਮ ਨੇ ਸਾਡੇ ਲਈ ਉਸ 5 ਸਟਾਰ ਹੋਟਲ ਵਿੱਚ ਕਮਰੇ ਬੁੱਕ ਕਰਵਾਏ, ਜਿੱਥੇ ਉਹ ਖ਼ੁਦ ਠਹਿਰੇ ਹੋਏ ਸਨ। ਉਨ੍ਹਾਂ ਨੇ ਸਾਡੇ ਲਈ 2 ਕਮਰੇ ਬੁੱਕ ਕਰਵਾਏ ਅਤੇ ਸਾਡੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ। ਅਸੀਂ ਹੋਟਲ ਮੈਨਯੂ ਤੋਂ ਕੋਈ ਵੀ ਭੋਜਨ ਮੰਗਵਾ ਸਕਦੇ ਸੀ। ਸ਼ਾਹਰੁਖ ਖ਼ਾਨ ਦੀ ਟੀਮ ਨੇ ਸਾਨੂੰ ਦੱਸਿਆ ਕਿ ਉਹ ਸਾਰਿਆਂ ਨੂੰ ਮਿਲਣਗੇ। ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਪੂਰਾ ਸਮਾਂ ਦਿੱਤਾ, ਸਾਡੇ ਨਾਲ ਫੋਟੋਆਂ ਖਿੱਚੀਆਂ ਅਤੇ ਸਾਨੂੰ ਤੋਹਫ਼ੇ ਵੀ ਦਿੱਤੇ। ਉਹ ਬੇਹੱਦ ਚੰਗੇ ਇਨਸਾਨ ਹਨ। ਅਸੀਂ ਸਾਰੇ ਉਨ੍ਹਾਂ ਨੂੰ ਮਿਲ ਕੇ ਬਹੁਤ ਖੁਸ਼ ਹਾਂ। "

 

View this post on Instagram

 

A post shared by SRKCFC (@srkchennaifc)

You may also like