
Shah Rukh Khan Performed Umrah in Mecca: ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਪਠਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਸ਼ਾਹਰੁਖ ਖ਼ਾਨ ਧਾਰਮਿਕ ਯਾਤਰਾ ਲਈ ਮੱਕਾ ਪਹੁੰਚੇ, ਅਦਾਕਾਰ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਸ਼ਾਹਰੁਖ ਖ਼ਾਨ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਡੰਕੀ' ਦਾ ਸਾਊਦੀ ਅਰਬ 'ਚ ਜਾਰੀ ਸ਼ੂਟਿੰਗ ਸ਼ੈਡਿਊਲ ਪੂਰਾ ਹੋ ਗਿਆ ਹੈ।
ਫ਼ਿਲਮ ਦਾ ਸ਼ੂਟਿੰਗ ਸ਼ੈਜਿਊਲ ਪੂਰਾ ਹੋਣ ਤੋਂ ਇੱਕ ਦਿਨ ਬਾਅਦ ਹੀ ਸ਼ਾਹਰੁਖ ਦਾ ਮੱਕਾ ਤੋਂ ਵੀਡੀਓ ਅਤੇ ਫੋਟੋਆਂ ਸਾਹਮਣੇ ਆਈਆਂ ਹਨ, ਜਿਸ 'ਚ ਕਿੰਗ ਖਾਨ ਇਸਲਾਮਿਕ ਤੀਰਥ ਯਾਤਰਾ ਉਮਰਾਹ ਕਰਦੇ ਨਜ਼ਰ ਆ ਰਹੇ ਹਨ। ਸ਼ਾਹਰੁਖ ਖ਼ਾਨ ਦੇ ਉਮਰਾਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਵਾਇਰਲ ਹੋ ਰਹੀਆਂ ਇਨ੍ਹਾਂ ਵੀਡੀਓ ਅਤੇ ਤਸਵੀਰਾਂ ਵਿੱਚ ਕਿੰਗ ਖ਼ਾਨ ਇੱਕ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਸ਼ਾਹਰੁਖ ਚਿੱਟੇ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਨਵੀਂ ਵੀ ਹੈ ਕਿਉਂਕਿ ਸ਼ਾਹਰੁਖ ਬਿਲਕੁਲ ਵੱਖਰੇ ਲੁੱਕ 'ਚ ਨਜ਼ਰ ਆ ਰਹੇ ਹਨ।
Bollywood Actor Shah Rukh Khan @iamsrk performed Umrah in #Mecca today.
May Allah swt accept his umrah, Ameen. #ShahRukhKhan@SRKUniverse pic.twitter.com/vPTKUSwKE6
— سُعود حافظ | Saud Hafiz (@saudrehman27) December 1, 2022
ਸ਼ਾਹਰੁਖ ਖਾਨ ਦੇ ਉਮਰਾਹ ਦੀ ਪੁਸ਼ਟੀ ਸਾਊਦੀ ਅਰਬ ਦੇ ਇਕ ਪੱਤਰਕਾਰ ਨੇ ਕੀਤੀ ਹੈ। ਅਭਿਨੇਤਾ ਦੇ ਉਮਰਾਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪੱਤਰਕਾਰ ਨੇ ਦੱਸਿਆ ਕਿ ਅਭਿਨੇਤਾ ਨੇ ਵੀਰਵਾਰ ਨੂੰ ਮੱਕਾ ਵਿੱਚ ਉਮਰਾਹ ਕੀਤਾ।

ਹੋਰ ਪੜ੍ਹੋ: ਸ਼ਾਹਰੁਖ ਖ਼ਾਨ ਨੇ ਸ਼ੇਅਰ ਕੀਤਾ ਫ਼ਿਲਮ 'ਪਠਾਨ' ਦਾ ਨਵਾਂ ਪੋਸਟਰ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਵਾਇਰਲ ਹੋ ਰਹੀ ਵੀਡੀਓ 'ਚ ਸ਼ਾਹਰੁਖ ਖ਼ਾਨ ਦੇ ਆਲੇ-ਦੁਆਲੇ ਸੁਰੱਖਿਆ ਗਾਰਡ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਅਭਿਨੇਤਾ ਨੂੰ ਮੱਕਾ 'ਚ ਦੇਖ ਕੇ ਨਹੀਂ ਰੁਕ ਸਕੇ ਅਤੇ ਮੱਕਾ 'ਚ ਹੀ ਸ਼ਾਹਰੁਖ ਦੀਆਂ ਤਸਵੀਰਾਂ ਕਲਿੱਕ ਕਰਨ ਲੱਗੇ। ਫੈਨਜ਼ ਸ਼ਾਹਰੁਖ ਖ਼ਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
View this post on Instagram