
Pathaan New Posters: ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ 4 ਸਾਲ ਬਾਅਦ ਮੁੜ ਫ਼ਿਲਮੀ ਪਰਦੇ 'ਤੇ ਵਾਪਸੀ ਲਈ ਤਿਆਰ ਹਨ। ਸ਼ਾਹਰੁਖ ਖ਼ਾਨ ਜਲਦ ਹੀ ਫ਼ਿਲਮ 'ਪਠਾਨ' 'ਚ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ ਸ਼ਾਹਰੁਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਠਾਨ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ, ਇਸ ਪੋਸਟਰ ਨੇ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ।

ਨਵੇਂ ਪੋਸਟਰ 'ਚ ਕੀ ਹੈ ਖ਼ਾਸ
ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦੇ ਨਵੇਂ ਪੋਸਟਰ ਵਿੱਚ ਫ਼ਿਲਮ ਦੀ ਕਾਸਟ ਨੂੰ ਵਿਖਾਇਆ ਗਿਆ ਹੈ। ਇਸ ਪੋਸਟਰ ਨੂੰ ਸ਼ਾਹਰੁਖ ਖ਼ਾਨ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ।
ਇਸ ਪੋਸਟਰ ਬਾਰੇ ਗੱਲ ਕੀਤੀ ਜਾਵੇ ਤਾਂ ਪੋਸਟਰ 'ਚ ਸ਼ਾਹਰੁਖ ਖ਼ਾਨ ਵਿਚਕਾਰ ਨਜ਼ਰ ਆ ਰਹੇ ਹਨ, ਉਹ ਹੱਥ ਵਿੱਚ ਬੰਦੂਕ ਫੜ ਕੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਜੌਨ ਇਬ੍ਰਾਹਿਮ ਅਤੇ ਦੀਪਿਕਾ ਪਾਦੂਕੋਣ ਵੀ ਆਪਣੇ ਕੋਲ ਬੰਦੂਕ ਫੜੀ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਦਲੇਰ ਮਹਿੰਦੀ ਤੋਂ ਬਾਅਦ ਮੀਕਾ ਸਿੰਘ ਦੀ ਪ੍ਰਾਪਰਟੀ ਵੀ ਹੋਈ ਸੀਲ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਆਪਣੇ ਟਵੀਟ 'ਚ ਲਿਖਿਆ- ਕੀ ਤੁਸੀਂ ਆਪਣੀ ਬੈਲਟ ਬੰਨ੍ਹੀ ਹੋਈ ਹੈ? ਤਾਂ ਚਲੋ ਚੱਲੀਏ! #55DaysToPathaan ਯਸ਼ਰਾਜ 50 ਦੇ ਨਾਲ ਵੱਡੇ ਪਰਦੇ 'ਤੇ ਪਠਾਨ ਦੇ 55 ਦਿਨਾਂ ਦਾ ਜਸ਼ਨ ਮਨਾਓ। ਇਹ ਫ਼ਿਲਮ 25 ਜਨਵਰੀ ਨੂੰ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ ਅਤੇ ਹੋਰਨਾਂ ਕਈ ਭਾਸ਼ਾਵਾਂ ਵਿੱਚ ਵੀ ਰਿਲੀਜ਼ ਹੋਵੇਗੀ।
Peti baandh li hai..? Toh chalein!!! #55DaysToPathaan
Celebrate #Pathaan with #YRF50 only at a big screen near you on 25th January, 2023. Releasing in Hindi, Tamil and Telugu. @deepikapadukone | @TheJohnAbraham | #SiddharthAnand | @yrf pic.twitter.com/VGAzfp152s— Shah Rukh Khan (@iamsrk) December 1, 2022
ਇਹ ਪੋਸਟਰ ਅੰਗਰੇਜ਼ੀ, ਹਿੰਦੀ, ਤਾਮਿਲ ਅਤੇ ਤੇਲਗੂ ਸਣੇ ਚਾਰ ਵੱਖ-ਵੱਖ ਭਾਸ਼ਾਵਾਂ 'ਚ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ 'ਪਠਾਨ' 'ਚ ਸ਼ਾਹਰੁਖ, ਦੀਪਿਕਾ ਅਤੇ ਜਾਨ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ।

ਸ਼ਾਹਰੁਖ ਖ਼ਾਨ ਤੋਂ ਇਲਾਵਾ ਯਸ਼ਰਾਜ ਫਿਲਮਜ਼ ਵੱਲੋਂ ਵੀ ਇਹ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਹਨ ਅਤੇ ਲਿਖਿਆ ਗਿਆ ਹੈ- ਦਿਲ ਥਾਮ ਕੇ ਰੱਖੋ, ਇਹ ਰਾਈਡ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਨਾਲ ਭਰਪੂਰ ਹੋਣ ਵਾਲੀ ਹੈ। ਫ਼ਿਲਮ ਦੇ ਰਿਲੀਜ਼ ਹੋਣ 'ਚ ਅਜੇ 55 ਦਿਨ ਬਾਕੀ ਹਨ। ਦੱਸ ਦੇਈਏ ਕਿ ਇਹ ਫ਼ਿਲਮ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਸ਼ਾਹਰੁਖ ਖ਼ਾਨ ਦੇ ਫੈਨਜ਼ ਲੰਮੇਂ ਸਮੇਂ ਬਾਅਦ ਉਨ੍ਹਾਂ ਵੱਡੀ ਸਕ੍ਰੀਨ 'ਤੇ ਵੇਖਣ ਲਈ ਉਤਸ਼ਾਹਿਤ ਹਨ।
View this post on Instagram