ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਕਲ ਹੋ ਨਾ ਹੋ' ਨੂੰ 19 ਸਾਲ ਹੋਏ ਪੂਰੇ, ਕਰਨ ਜੌਹਰ ਨੇ ਸ਼ੇਅਰ ਕੀਤੀਆਂ ਅਣਦੇਖੀ ਤਸਵੀਰਾਂ

written by Pushp Raj | November 29, 2022 05:57pm

19 Years Of Kal Ho Naa Ho: ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਮੇਕਰ ਕਰਨ ਜੌਹਰ ਵੱਲੋਂ ਨਿਰਦੇਸ਼ਿਤ ਫ਼ਿਲਮ, 'ਕਲ ਹੋ ਨਾ ਹੋ' ਹਿੰਦੀ ਸਿਨੇਮਾ ਦੀ ਸਭ ਤੋਂ ਯਾਦਗਾਰ ਫਿਲਮਾਂ ਵਿੱਚੋਂ ਇੱਕ ਹੈ। ਲੋਕ ਅੱਜ ਵੀ ਇਸ ਬਲਾਕਬਸਟਰ ਫ਼ਿਲਮ ਦੇ ਗੀਤਾਂ ਨੂੰ ਸੁਣਦੇ ਹਨ। ਨਿਖਿਲ ਅਡਵਾਨੀ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਸ਼ਾਹਰੁਖ ਖ਼ਾਨਤੋਂ ਇਲਾਵਾ ਪ੍ਰੀਤੀ ਅਤੇ ਸੈਫ ਅਲੀ ਖ਼ਾਨ ਮੁੱਖ ਭੂਮਿਕਾਵਾਂ 'ਚ ਸਨ।

Image Source : Instagram

ਇਸ ਫਿਲਮ ਦੀ ਭਾਵੁਕ ਕਹਾਣੀ ਅਤੇ ਯਾਦਗਾਰੀ ਸੰਵਾਦਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸਾਲ 2003 'ਚ ਰਿਲੀਜ਼ ਹੋਈ ਇਸ ਫਿਲਮ ਨੇ ਹਾਲ ਹੀ 'ਚ 19 ਸਾਲ ਪੂਰੇ ਕੀਤੇ ਹਨ ਅਤੇ ਇਸ ਮੌਕੇ 'ਤੇ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਅਤੇ ਪ੍ਰੀਤੀ ਜ਼ਿੰਟਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਈ ਅਣਦੇਖੀ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹਾਲ ਹੀ ਵਿੱਚ ਫ਼ਿਲਮ ਦੇ 19 ਸਾਲ ਪੂਰੇ ਹੋਣ 'ਤੇ ਕਰਨ ਜੌਹਰ ਨੇ ਫ਼ਿਲਮ ਸੈੱਟ ਤੋਂ ਕੁਝ ਅਣਦੇਖੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪਿਤਾ ਤੇ ਫ਼ਿਲਮ ਦੇ ਸ਼ੂਟਿੰਗ ਵਾਲੇ ਦਿਨਾਂ ਨੂੰ ਵੀ ਯਾਦ ਕੀਤਾ ਹੈ।

Image Source : Instagram

ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਪਹਿਲੀ ਤਸਵੀਰ ਬਲੈਕ ਐਂਡ ਵ੍ਹਾਈਟ ਹੈ, ਜਿੱਥੇ ਕਰਨ ਜੌਹਰ ਖੜ੍ਹੇ ਹਨ ਅਤੇ ਸ਼ਾਹਰੁਖ ਖ਼ਾਨ ਨੂੰ ਫ਼ਿਲਮ ਦੀ ਕਹਾਣੀ ਸੁਣਾ ਰਹੇ ਹਨ। ਇਸ ਤਸਵੀਰ 'ਚ ਕਰਨ ਦੇ ਨਾਲ ਉਨ੍ਹਾਂ ਦੇ ਪਿਤਾ ਯਸ਼ ਜੌਹਰ ਵੀ ਨਜ਼ਰ ਆ ਰਹੇ ਹਨ। ਦੂਜੀ ਤਸਵੀਰ 'ਚ ਪ੍ਰਿਤੀ ਜ਼ਿੰਟਾ ਅਤੇ ਸੈਫ ਅਲੀ ਖ਼ਾਨ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਇੱਕ ਹੋਰ ਤਸਵੀਰ ਵਿੱਚ ਸ਼ਾਹਰੁਖ ਖ਼ਾਨ ਹੱਥ ਵਿੱਚ ਕੈਮਰਾ ਲੈ ਕੇ ਕਰਨ ਜੌਹਰ ਨੂੰ ਸ਼ੂਟ ਕਰ ਰਹੇ ਹਨ ਅਤੇ ਨਿਰਮਾਤਾ ਕੈਮਰੇ ਵੱਲ ਦੇਖ ਰਹੇ ਹਨ। ਹੋਰ ਤਸਵੀਰਾਂ 'ਚ ਕਰਨ ਫ਼ਿਲਮ ਦੇ ਨਿਰਦੇਸ਼ਕ ਨਿਖਿਲ ਅਡਵਾਨੀ ਦੇ ਕੋਲ ਬੈਠੇ ਹਨ। ਇਹ ਸਾਰੀਆਂ ਤਸਵੀਰਾਂ ਕਲ ਹੋ ਨਾ ਹੋ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਹਨ। ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਰਨ ਜੌਹਰ ਨੇ ਕੈਪਸ਼ਨ ਲਿਖਿਆ, 'ਇਹ ਜ਼ਿੰਦਗੀ ਭਰ ਦੀਆਂ ਯਾਦਾਂ ਹਨ।

Image Source : Instagram

ਹੋਰ ਪੜ੍ਹੋ: ਕੈਟਰੀਨਾ ਕੈਫ ਨੇ ਲਤਾ ਮੰਗੇਸ਼ਕਰ ਦੇ ਇਸ ਮਸ਼ਹੂਰ ਗੀਤ 'ਤੇ ਬਣਾਈ ਵੀਡੀਓ, ਫੈਨਜ਼ ਨੂੰ ਆ ਰਹੀ ਹੈ ਪਸੰਦ

ਕਰਨ ਨੇ ਅੱਗੇ ਲਿਖਿਆ, 'ਇਸ ਫ਼ਿਲਮ ਨੇ ਮੈਨੂੰ ਲੋੜ ਤੋਂ ਵੱਧ ਦਿੱਤਾ ਹੈ। ਇਸ ਫ਼ਿਲਮ ਨੇ ਮੈਨੂੰ ਕਦੇ ਨਾ ਟੁੱਟਣ ਵਾਲੇ ਰਿਸ਼ਤੇ ਤੇ ਕਈ ਖੁਸ਼ੀਆਂ ਦਿੱਤੀਆਂ ਹਨ, ਇੱਕ ਵੱਖਰੀ ਕਿਸਮ ਦੀ ਕਹਾਣੀ ਹੈ ਅਤੇ ਇਹ ਆਖ਼ਰੀ ਫ਼ਿਲਮ ਸੀ ਜਿਸ ਵਿੱਚ ਮੈਂ ਆਪਣੇ ਪਿਤਾ ਨਾਲ ਕੰਮ ਕੀਤਾ ਸੀ। ਇਸ ਲਈ ਮੈਂ ਹਮੇਸ਼ਾ ਇਸ ਫ਼ਿਲਮ ਦਾ ਧੰਨਵਾਦੀ ਰਹਾਂਗਾ।'

 

View this post on Instagram

 

A post shared by Karan Johar (@karanjohar)

You may also like