ਜਲ੍ਹਿਆਂਵਾਲਾ ਬਾਗ ਦੇ ਬਦਲੇ ਨੂੰ ਦਰਸਾਏਗੀ ਸ਼ਹੀਦ ਉਧਮ ਸਿੰਘ 'ਤੇ ਬਣ ਰਹੀ ਫ਼ਿਲਮ,ਫ੍ਰਸਟ ਲੁੱਕ ਆਈ ਸਾਹਮਣੇ

written by Shaminder | May 01, 2019

ਵਿੱਕੀ ਕੌਸ਼ਲ ਹੁਣ ਸਰਜੀਕਲ ਸਟ੍ਰਾਈਕ ਤੋਂ ਬਾਅਦ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ 'ਚ ਰੁੱਝ ਗਏ ਹਨ । ਇਸ ਵਾਰ ਉਹ ਸ਼ਹੀਦ ਉਧਮ ਸਿੰਘ ਦੇ ਕਿਰਦਾਰ 'ਚ ਨਜ਼ਰ ਆਉੇਣ ਵਾਲੇ ਹਨ । ਇਸ ਫ਼ਿਲਮ ਦੀ ਸ਼ੂਟਿੰਗ ਉਨ੍ਹਾਂ ਨੇ ਚੁੱਪ ਚੁਪੀਤੇ ਸ਼ੁਰੂ ਕਰ ਦਿੱਤੀ ਹੈ । ਇਸ ਫ਼ਿਲਮ ਦੀ ਫ੍ਰਸਟ ਲੁੱਕ ਵੀ ਸਾਹਮਣੇ ਆਈ ਹੈ,ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣੀ ਹੈ । ਇਸ ਫ਼ਿਲਮ ਦੀ ਪਹਿਲੀ ਝਲਕ 'ਚ ਵਿੱਕੀ ਕੌਸ਼ਲ ਬੇਹੱਦ ਸੰਜੀਦਾ ਨਜ਼ਰ ਆ ਰਹੇ ਹਨ । ਹੋਰ ਵੇਖੋ :ਸ਼ਹੀਦ ਉਧਮ ਸਿੰਘ ਨੂੰ ਵੱਡੇ ਪਰਦੇ ‘ਤੇ ਪੇਸ਼ ਕਰਨਗੇ ਵਿੱਕੀ ਕੌਸ਼ਲ, ਕ੍ਰਾਂਤੀਕਾਰੀ ਉਧਮ ਸਿੰਘ ਦੀ ਜੀਵਨੀ ‘ਤੇ ਫਿਲਮ ਦਾ ਐਲਾਨ ਉੜੀ ਸਰਜੀਕਲ ਸਟ੍ਰਾਇਕ ਫ਼ਿਲਮ ਤੋਂ ਬਾਅਦ ਵਿੱਕੀ ਕੌਸ਼ਲ ਆਪਣੇ ਫੈਨਸ ਨੂੰ ਇੱਕ ਵਾਰ ਫੇਰ ਹੈਰਾਨ ਕਰਨ ਵਾਲੇ ਹਨ। ਇਸ ਵਾਰ ਵਿੱਕੀ ਸ਼ਹੀਦ ਉਧਮ ਸਿੰਘ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ 2020 ‘ਚ ਰਿਲੀਜ਼ ਹੋਣੀ ਹੈ। ਇਸ ਫ਼ਿਲਮ ਦੀ ਕਹਾਣੀ ਨੂੰ ਰਿਤੇਸ਼ ਸ਼ਾਹਅਤੇ ਸ਼ੁਭੇਂਦੂ ਭੱਟਾਚਾਰੀਆ ਨੇ ਲਿਖਿਆ ਹੈ। ਫ਼ਿਲਮ ਦੀ ਪਹਿਲੀ ਝਲਕ ‘ਚ ਵਿੱਕੀ ਕੌਸ਼ਲ ਕਲੀਨ ਸ਼ੇਵ ਲੁੱਕ, ਅੱਖਾਂ ਹੇਠ ਸੱਟ ਦਾ ਨਿਸ਼ਾਨ ਤੇ ਲੰਦਨ ਦੀ ਗਲੀਆਂ ‘ਚ ਨਜ਼ਰ ਆ ਰਹੇ ਹਨ। https://www.instagram.com/p/Bw3nWZ2Js-_/ ਸ਼ੁਜੀਤ ਸਰਕਾਰ ਦੀ ਡਾਇਰੈਕਸ਼ਨ ‘ਚ ਬਣ ਰਹੀ ਫ਼ਿਲਮ ‘ਚ ਸ਼ਹੀਦ ਉਧਮ ਸਿੰਘ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ। ਉਨ੍ਹਾਂ ਨੇ ਜੱਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਜਨਰਲ ਡਾਇਰ ਨੂੰ ਖ਼ਤਮ ਕੀਤਾ ਸੀ। ਇਸ ਫ਼ਿਲਮ ਦੀ ਕਹਾਣੀ ਹੀ ਦਰਸ਼ਕਾਂ ਨੂੰ ਥਿਏਟਰ ਵੱਲ ਖਿੱਚਣ ਲਈ ਕਾਫੀ ਹੈ। ਵਿੱਕੀ ਲਈ ਇਹ ਫ਼ਿਲਮ ਵੀ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ।  

0 Comments
0

You may also like